ਉਸਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,ਇੱਕੋ ਹ&#2

jass_cancerian

ਯਾਰ ਸਾਥੋ
ਉਸਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,
ਇੱਕੋ ਹੀ ਭਰ ਗਈ ਕਾਲਾ ਰੰਗ,ਉਹ ਵੀ ਤੇਜ਼ਾਬੀ,
ਅੱਜ ਮੈਂ ਬੈਠਾ ਸੀ ਬੂਹੇ ਬਾਰੀਆਂ ਖੋਲ ਕੇ,
ਇੱਕ ਚਾਨਣ ਮੇਰੀਆਂ ਅੱਖਾਂ ਨੂੰ ਛੂਹ ਗਿਆ,
ਉਹ ਤੇਰੇ ਪਿਆਰ ਦਾ ਸੁਨੇਹਾ, ਮੈਨੂੰ ਲੂਹ ਕਿਉਂ ਗਿਆ,
ਉਸਦੇ ਚਾਨਣ ਦੇ ਨਿੱਘ ਵਿਚ ਮੈਂ ਖੋ ਕਿਉਂ ਗਿਆ,
ਉਹਨਾਂ ਸਤਰੰਗੀ ਕਿਰਨਾਂ ਨੂੰ ਮਾਨਣ ਲਈ ਮੋਹ ਕਿਉਂ ਗਿਆ,
ਮੇਰੇ ਸਫੈਦ ਜੀਵਨ ਚ ਕੋਈ ਰੰਗ ਭਰ ਜਾਵੇ,
ਸੁੱਕੇ ਦਿਲ ਦੇ ਬਾਗ ਨੂੰ ਕੋਈ ਤਰ ਕਰ ਜਾਵੇ,
ਏਸ ਆਸ ਨਾਲ ਉਸ ਚਾਨਣ ਤੋਂ ਅੱਖੀਂ ਰੰਗ ਭਰ ਬੈਠਾ,
ਪਰ ਉਹ ਤਾਂ ਬਣੀ ਨਹੀਂ ਸੀ ਸੱਤਰੰਗਾਂ ਤੋਂ,
ਉਸ ਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,
ਇੱਕੋ ਹੀ ਭਰ ਗਈ ਕਾਲਾ ਰੰਗ, ਉਹ ਵੀ ਤੇਜ਼ਾਬੀ,
ਮੈਂ ਉਠ ਖਲੋਤਾ ਬੂਹੇ ਬਾਰੀਆਂ ਢੋਣ ਨੂੰ,
ਮੈਂ ਸੰਭਲਣਾ ਚਾਹਿਆ ਸੁੱਖ ਹੰਢਾਉਣ ਨੂੰ,
ਮੈਂ ਕਾਲੀ ਚਾਦਰ ਧੋਤੀ ਦਾਗ ਮਿਟਾਉਣ ਨੂੰ,
ਪਰ ਕੋਈ ਫਾਇਦਾ ਨਾਂ ਹੋਇਆ ਉਦੋਂ ਚਾਦਰ ਧੋਣ ਦਾ,
ਉਦੋਂ ਤੱਕ ਸਫੈਦ ਰੰਗ ਦਾ ਨਾਮੋ ਨਿਸ਼ਾਨ ਮਿਟ ਚੁਕਿਆ ਸੀ,
ਕੋਈ ਮੇਰੇ ਅਰਮਾਨਾਂ ਦਾ ਗਲਾ ਘੁੱਟ ਚੁਕਿਆ ਸੀ,
 

kit walker

Prime VIP
Staff member
Re: ਉਸਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,ਇੱਕੋ &#2617

ਮੇਰੇ ਸਫੈਦ ਜੀਵਨ ਚ ਕੋਈ ਰੰਗ ਭਰ ਜਾਵੇ,
ਸੁੱਕੇ ਦਿਲ ਦੇ ਬਾਗ ਨੂੰ ਕੋਈ ਤਰ ਕਰ ਜਾਵੇ,
ਏਸ ਆਸ ਨਾਲ ਉਸ ਚਾਨਣ ਤੋਂ ਅੱਖੀਂ ਰੰਗ ਭਰ ਬੈਠਾ,
ਪਰ ਉਹ ਤਾਂ ਬਣੀ ਨਹੀਂ ਸੀ ਸੱਤਰੰਗਾਂ ਤੋਂ,
ਉਸ ਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,
ਇੱਕੋ ਹੀ ਭਰ ਗਈ ਕਾਲਾ ਰੰਗ, ਉਹ ਵੀ ਤੇਜ਼ਾਬੀ,

bahut kamal di gal kitti hai
 

sandeepsingh

Sandeep
Re: ਉਸਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,ਇੱਕੋ &#2617

ਮੇਰਾ ਸੁਪਨਾ ਤੇਰੇ ਰੰਗ ਵਿਚ ਰੰਗ ਜਾਵਾਂ,
ਪਰ ਤੇਰੇ ਰੰਗ ਵੀ ਤੇ ਅਨੋਖੇ ਨੇ|
ਚਮਕੀਲੇ ਚਮਕੀਲੇ ਤੇ ਮਨ ਮੋਹਿਣੇ
ਸਹੀ ਅਰ੍ਥ ਚ ਇਹ ਧੋਖੇ ਨੇ|
 

jass_cancerian

ਯਾਰ ਸਾਥੋ
Re: ਉਸਨੇ ਭਰਿਆ ਨਾਂ ਕੋਈ ਰੰਗ ਲਾਲ ਜਾਂ ਗੁਲਾਬੀ,ਇੱਕੋ 

ਮੇਰਾ ਸੁਪਨਾ ਤੇਰੇ ਰੰਗ ਵਿਚ ਰੰਗ ਜਾਵਾਂ,
ਪਰ ਤੇਰੇ ਰੰਗ ਵੀ ਤੇ ਅਨੋਖੇ ਨੇ|
ਚਮਕੀਲੇ ਚਮਕੀਲੇ ਤੇ ਮਨ ਮੋਹਿਣੇ
ਸਹੀ ਅਰ੍ਥ ਚ ਇਹ ਧੋਖੇ ਨੇ|

thnx a lot jii,
 
Top