ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜ&#2

KARAN

Prime VIP
ਰੱਬਾ ਕੁੱਲ ਕਾਇਨਾਤ ਵਾਲੀ ਖੁਸ਼ੀ ਤੂੰ ਲੁਟਾ ਦੇ ਮਜ਼ਲੂਮਾਂ, ਬੇਸਹਾਰੇ, ਭੁੱਖੇ ਤੇ ਅਨਾਥਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

ਉਂਜ ਦੁਨੀਆ ਇਹ ਰੱਬਾ ਸਾਰੀ ਤੇਰੀ ਏ
ਨੇ ਅਮੀਰ ਤੇਰੇ ਤੇਰੇ ਨੇ ਗਰੀਬ ਵੀ
ਸਾਰੇ ਚੰਗੇ ਅਤੇ ਮੰਦੇ ਤੇਰੇ ਬੰਦੇ ਨੇ
ਤੈਥੋ ਦੂਰ ਵੀ ਨੇ ਤੇਰੇ ਨੇ ਕਰੀਬ ਵੀ
ਕਰੇਂ ਕਖ ਤੋਂ ਤੂੰ ਲੱਖ, ਹੱਥ ਸਿਰ ਤੇ ਤੂੰ ਰੱਖ, ਮੈਂ ਨਹੀਂ ਕਰਦਾ ਕੋਈ ਸ਼ੱਕ ਤੇਰੀਆਂ ਸੌਗਾਤਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

ਬਹੁਤੇ ਰੱਜਿਆਂ ਨੇ ਕੀ ਕੀ ਖਾਇਆ ਯਾਦ ਨਹੀਂ
ਭੁੱਖੇ ਢਿੱਡ ਰੋਟੀ ਸੁਬਹ ਸ਼ਾਮ ਟੋਲ਼ਦੇ
ਰੱਜੇ ਪੁੱਜਿਆਂ ਨੂੰ ਨਾਮ ਤੇਰਾ ਯਾਦ ਨਹੀਂ
ਢਿਡੋਂ ਭੁੱਖੇ ਤਾਂਵੀ ਸਤਨਾਮ ਬੋਲਦੇ
ਸਾਨੂ ਕਰੀਂ ਨਾ ਤੂ ਵੱਖ, ਭਾਵੇਂ ਮਾਰ ਭਾਵੇਂ ਰੱਖ, ਚੱਲੇ ਤੇਰਾ ਹੀ ਤੇ ਵੱਸ ਦਿਨ ਅਤੇ ਰਾਤਾਂ ਉੱਤੇ
ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹੜੇ ਕੱਟਦੇ ਨੇ ਫੁਟਪਾਥਾਂ ਉੱਤੇ

Zaildar Pargat Singh
 
Goku

Prime VIP
Staff member
Re: ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹ&#2652

Qaim likhya :)
 
Tejjot

Elite
Re: ਦਿਨ ਜਿਹੜੇ ਕੱਟਦੇ ਨੇ ਅੰਬਰਾਂ ਦੇ ਥੱਲੇ, ਰਾਤ ਜਿਹ&#2652

bhot vadia ji
 
Top