ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ &#2

KARAN

Prime VIP
ਪਈ ਕੌਮ ਉੱਤੇ ਵਿਪਦਾ ਏ ਭਾਰੀ ਵਿੱਕ ਵਾਰੀਂ ਮੇਰੀ ਗੱਲ ਤਾਂ ਕਰਾਓ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

ਸੁਣਿਐ ਮੈਂ ਓਹਦੇ ਕੋਲ ਬੜੇ ਹਥਿਆਰ ਨੇ
ਯਾਰ ਬੇਲੀ ਅੱਗੇ ਪਿੱਛੇ ਰਹਿੰਦੇ ਤਿੰਨ ਚਾਰ ਨੇ
ਕੌਮ ਦੇ ਲਈ ਮਰ ਵੀ ਓ ਸਕਦੈ ਕੇ ਨਹੀ ਓਹਨੁ ਪੁਛ ਕੇ ਤਾਂ ਆਓ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

ਬੁੱਲਟ ਤੇ ਚੜ ਜਿਹੜਾ ਰੋਜ਼ ਗੇੜੀ ਮਾਰਦਾ
ਧੁਪ ਵਿੱਚ ਜਿਹਦਾ ਬਾਪੂ ਰੋਜ਼ ਮੱਜਾਂ ਚਾਰਦਾ
ਐਹੋਜੇ ਬੇਅਕਲੇ ਨੂੰ ਪਕੜ ਕੇ ਗਿੱਚਿਓਂ ਤੇ ਪੰਜ ਛੇ ਵਜਾਓ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

ਤਿੜ ਤਿੜ ਦੱਸੇ ਕੱਲ ਕੁੜੀ ਮੈਂ ਫਸਾਈ ਏ
ਅਕਲ ਦੇ ਅੰਨ੍ਹਿਆਂ ਇਹ ਕਾਹਦੀ ਵਡਿਆਈ ਏ
ਓਹਦੀ ਭੈਣ ਬਾਰੇ ਵੀ ਕੋਈ ਐਦਾਂਈ ਬੋਲ ਸਕਦੈ ਇਹ ਓਹਣੂ ਸਮਝਾਓ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

ਰਫਲਾਂ, ਬੰਦੂਕਾਂ, ਘੋੜੀ ਦਾਰੂ ਦੇ ਡਰੱਮ ਜੀ
ਇਹਤੋਂ ਬਿਨਾ ਜੱਟਾਂ ਨੂੰ ਨੇ ਹੋਰ ਵੀ ਕਈ ਕੱਮ ਜੀ
ਕੱਖ ਪਹਿਲਾਂ ਹੀ ਨਈ ਪੱਲੇ ਕੁਜ ਜੱਟਾਂ ਦੇ ਨਾ ਰਹਿੰਦੀ ਖੂੰਦੀ ਬੇੜੀ ਨੂ ਡੁਬਾਓ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

ਵੇਖੇ ਨੇ ਮੈਂ ਜੱਟ ਭਾਣਾ ਮੰਨ ਕੇ ਜੋ ਜਿਓਂਦੇ ਨੇ
ਚੰਗੇ ਮਾੜੇ ਟੈਮ ਵਿੱਚ ਸ਼ੁਕਰ ਮਨੌਂਦੇ ਨੇ
ਸੁਣੋ ਗੀਤਕਾਰੋ ਐਵੇਂ ਚਵਲਾਂ ਨਾ ਮਾਰੋਂ ਹੱਥ ਸ਼ਰਮਾਂ ਨੂੰ ਪਾਊ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

ਛੱਡ ਜੈਲਦਾਰਾ ਕਾਹਤੋਂ ਐਵੇਂ ਮੱਥਾ ਡਾਹੁਨਾ ਏ
ਕਾਹਨੂੰ ਪਿਆ ਝੋਟੇ ਅੱਗੇ ਬੀਨ ਤੂੰ ਵਜੌਨਾ ਏ
ਕਿਤੇ ਗੀਤਾਂ ਵਿੱਚ ਮਰ ਮੁੱਕ ਜਾਵੇ ਨਾ ਹੋ ਸਕਦੈ ਜੇ ਜੱਟ ਨੂ ਬਚਾਓ
ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ ਜੱਟ ਨੂੰ ਬੁਲਾਓ

Zaildar Pargat Singh
 
Re: ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ

ਬਹੁੱਤ ਖੂਬਸੂਰਤ ਰਚਨਾ ਜੀਓ
 
Re: ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ

bahut sohna likheya geya ae :ginni
 
Tejjot

Elite
Re: ਜਿਹੜਾ ਗੀਤਾਂ ਵਿੱਚ ਪਿਐ ਰੋਜ਼ ਬੰਦੇ ਮਾਰਦਾ ਜੀ ਓਸ

bhot vadia likhya ji
 
Top