ਅਸੀਂ ਨਾਂ ਝੁਕੇ ਨਾਂ ਝੁਕਣਾਂ,ਪਰਖ ਲੈ ਜਬਰ ਤੂੰ ਆਪਣ&#2

KARAN

Prime VIP
ਅਸੀਂ ਨਾਂ ਝੁਕੇ ਨਾਂ ਝੁਕਣਾਂ,ਪਰਖ ਲੈ ਜਬਰ ਤੂੰ ਆਪਣਾਂ,
ਕਿਤੇ ਤੇਰੇ ਦਿਲ ਚ ਨਾਂ ਰਹਿਜੇ,ਕੇ ਤੂੰ ਤੇ ਘੱਟ ਕੀਤੀ ਏ!
ਗਲਾਂ ਵਿੱਚ ਟੈਰ ਜਦ ਪਾਏ,ਮਾਵਾਂ ਨੂੰ ਭੋਗਿਆ ਪੁੱਤਾਂ ਨੇਂ,
ਇਹੇ ਮਨਘੜਤ ਨਹੀਂ ਗੱਲਾਂ,ਇਹ ਸਾਡੀ ਹੱਡ-ਬੀਤੀ ਏ!
ਨਿਆਣੇਂ ਆ ਭਰਾ ਸਾਡੇ,ਇੱਕ ਦਿਨ ਸਮਝ ਜਾਵਣਗੇ,
ਕਿ ਸਾਨੂੰ ਕੌਣ ਲੜਾਉੰਦਾ ਏ,ਇਹਨਾਂ ਦੀ ਕੀ ਨੀਤੀ ਏ!
ਭਰਿਆ ਹਜੇ ਨਹੀੰ ਤੇਰਾ,ਢਿੱਡ ਤੇਰਾ ਭਰਨਾਂ ਨਹੀਂ ਦਿੱਲੀਏ,
ਬੜੇ ਹੀ ਟੇਡਿਆਂ ਢੰਗਾਂ ਨਾਲ,ਤੂੰ ਸਾਡੀ ਰੱਤ ਪੀਤੀ ਏ!
ਬੇਦੋਸ਼ੇ ਮਾਰੇ ਲੱਭ-ਲੱਭ ਕੇ,ਉਹ ਦੋਸ਼ੀ ਬਰੀ ਹੋਏ ਨੇੰ,
ਏਹੇ ਨਵੀਆਂ ਨਹੀਂ ਗੱਲਾਂ,ਇੱਥੇ ਤਾਂ ਇਹੀਓ ਰੀਤੀ ਏ!
_____________________
ਦੀਪ ਜੈਲ਼ਦਾਰ!
 
Top