ਰੇਪ ਕ੍ਰਾਈਸਿਸ ਸੈੱਲ' ਦਾ ਕੀਤਾ ਜਾਵੇਗਾ ਗਠਨ :ਮੇਨਕ&#2

Gill Saab

Yaar Malang
ਬਦਾਊਂ- ਕੇਂਦਰੀ ਮਹਿਲਾ ਅਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਬਦਾਊਂ ਦੇ ਉਸਹੈਤ ਖੇਤਰ ਵਿਚ ਦੋ ਲੜਕੀਆਂ ਦੀ ਸਮੂਹਕ ਬਲਾਤਕਾਰ ਤੋਂ ਬਾਅਦ ਫਾਂਸੀ 'ਤੇ ਚੜ੍ਹਾ ਕੇ ਹੱਤਿਆ ਦੀ ਘਟਨਾ ਲਈ ਪੁਲਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਕਿ ਜੇਕਰ ਲੜਕੀਆਂ ਦੇ ਪਰਿਵਾਰ ਵਾਲੇ ਚਾਹੁਣ ਤਾਂ ਉਹ ਮਾਮਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਾਉਣ ਦੀ ਸਿਫਾਰਸ਼ ਕਰੇਗੀ। ਮੇਨਕਾ ਨੇ ਕਿਹਾ ਕਿ ਪੁਲਸ ਦੀ ਢਿੱਲ ਕਾਰਨ ਬੱਚੀਆਂ ਨੂੰ ਜਾਨ ਗਵਾਉਣੀ ਪਈ। ਪੁਲਸ ਹੁਣ ਵੀ ਸਹੀ ਕਾਰਵਾਈ ਨਹੀਂ ਕਰ ਰਹੀ ਹੈ। ਇਸ ਵਾਰਦਾਤ ਵਿਚ ਜੋ ਪੁਲਸ ਕਰਮੀ ਸ਼ਾਮਲ ਹਨ, ਉਨ੍ਹਾਂ ਦੀ ਬਰਖਾਸਤੀ ਹੋਣੀ ਚਾਹੀਦੀ ਸੀ।
ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਵਾਰਦਾਤ ਦੀ ਸ਼ਿਕਾਰ ਹੋਈਆਂ ਲੜਕੀਆਂ ਦੇ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਈ ਜਾਵੇ ਤਾਂ ਮੈਂ ਇਸ ਦੀ ਸਿਫਾਰਸ਼ ਕਰਾਂਗੀ। ਉਨ੍ਹਾਂ ਨੇ ਕਿਹਾ ਕਿ ਉਹ ਇਕ 'ਰੇਪ ਕ੍ਰਾਈਸਿਸ ਸੈੱਲ' ਦਾ ਗਠਨ ਕਰਨ ਜਾ ਰਹੀ ਹੈ, ਜਿਸ ਵਿਚ ਅਜਿਹੇ ਮਾਮਲਿਆਂ 'ਤੇ ਤੇਜ਼ੀ ਨਾਲ ਕਾਰਵਾਈ ਹੋਵੇਗੀ।
 

KARAN

Prime VIP
Re: ਰੇਪ ਕ੍ਰਾਈਸਿਸ ਸੈੱਲ' ਦਾ ਕੀਤਾ ਜਾਵੇਗਾ ਗਠਨ :ਮੇਨ&#2581

tfs..
 
Top