ਮਿਸ ਪੂਜਾ ਦੇ ਐਲਾਨ ਨੇ ਕਈ ਭਾਜਪਾਈਆਂ ਨੂੰ ਦਿਖਾਇਆ &#2

[JUGRAJ SINGH]

Prime VIP
Staff member
ਮੁੜ ਤੋਂ ਲੱਭਣਾ ਪਵੇਗਾ ਭਾਜਪਾ ਨੂੰ ਰਿਜ਼ਰਵ ਸੀਟ ਲਈ ਉਮੀਦਵਾਰ
ਚੰਡੀਗੜ੍ਹ, (ਪਰਾਸ਼ਰ) - ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਵਲੋਂ ਸੂਬੇ ਦੇ ਚੋਣਾਂਵੀ ਦੰਗਲ ਤੋਂ ਹਟਣ ਦੇ ਐਲਾਨ ਨੇ ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਅਤੇ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਪ੍ਰਧਾਨ ਵਿਜੇ ਸਾਂਪਲਾ ਸਣੇ ਕਈ ਭਾਜਪਾ ਆਗੂਆਂ ਵਲੋਂ ਹੁਸ਼ਿਆਰਪੁਰ ਲੋਕ ਸਭਾ ਸੰਸਦੀ ਸੀਟ ਲਈ ਪਾਰਟੀ ਟਿਕਟ 'ਤੇ ਆਪਣਾ ਦਾਅਵਾ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ।
ਭਾਜਪਾ ਪੰਜਾਬ 'ਚ ਆਪਣੇ ਜੋੜੀਦਾਰ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਦੀ ਹੈ। ਸੂਬੇ ਦੀ ਕੁਲ 13 ਲੋਕ ਸਭਾ ਸੀਟਾਂ 'ਚੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸਣੇ ਤਿੰਨ ਸੀਟਾਂ ਭਾਜਪਾ ਦੇ ਹਿੱਸੇ 'ਚ ਆਉਂਦੀਆਂ ਹਨ। ਇਨ੍ਹਾਂ ਵਿਚੋਂ ਸਿਰਫ ਇਕ ਹੁਸ਼ਿਆਰਪੁਰ ਹੀ ਰਿਜ਼ਰਵ ਸੀਟ ਹੈ। ਬੀਤੀ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਸੇਵਾਮੁਕਤ ਆਈ. ਏ. ਐੱਸ. ਅਫਸਰ ਸੋਮ ਪ੍ਰਕਾਸ਼ ਨੂੰ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ ਵਿਰੁੱਧ ਖੜ੍ਹਾ ਕੀਤਾ ਸੀ, ਜਿਸ 'ਚ ਉਹ ਚੌਧਰੀ ਤੋਂ ਸਿਰਫ 366 ਵੋਟਾਂ ਤੋਂ ਹਾਰ ਗਏ। 2012 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸੋਮ ਪ੍ਰਕਾਸ਼ ਫਗਵਾੜਾ ਹਲਕੇ ਤੋਂ ਚੁਣੇ ਗਏ ਅਤੇ ਹੁਣ ਉਹ ਮੁੱਖ ਸੰਸਦੀ ਸਕੱਤਰ ਦੇ ਅਹੁਦੇ 'ਤੇ ਹਨ।
ਸੂਬਾ ਭਾਜਪਾ ਲੀਡਰਸ਼ਿਪ ਕਾਫੀ ਸਮੇਂ ਤੋਂ ਹੁਸ਼ਿਆਰਪੁਰ ਸੀਟ ਲਈ ਕਿਸੇ ਯੋਗ ਦਲਿਤ ਉਮੀਦਵਾਰ ਦੀ ਭਾਲ ਕਰ ਰਹੀ ਹੈ। ਹਾਲਾਂਕਿ ਪਾਰਟੀ ਕੋਲ ਫਾਰੈਸਟ ਕਾਰਪੋਰੇਸ਼ਨ ਦੇ ਪ੍ਰਧਾਨ ਵਿਜੇ ਸਾਂਪਲਾ ਦੇ ਰੂਪ 'ਚ ਇਕ ਹੋਰ ਸੀਨੀਅਰ ਨੇਤਾ ਹੈ ਪਰ ਸੂਬਾ ਭਾਜਪਾ 'ਚ ਬੀਤੇ ਲੰਬੇ ਸਮੇਂ ਤੋਂ ਚਲ ਰਹੀ ਗੁਟਬਾਜ਼ੀ ਦੇ ਕਾਰਨ ਵਿਜੇ ਸਾਂਪਲਾ ਦਾ ਮੌਜੂਦਾ ਸੂਬਾ ਪ੍ਰਧਾਨ ਕਮਲ ਸ਼ਰਮਾ ਨਾਲ ਤਾਲਮੇਲ ਸਹੀ ਨਹੀਂ ਹੈ। ਜਦੋਂ ਬੀਤੇ ਮਹੀਨੇ ਮਿਸ ਪੂਜਾ ਨੂੰ ਸੂਬਾ ਭਾਜਪਾ ਨੇ ਬੜੀ ਧੂਮਧਾਮ ਨਾਲ ਸ਼ਾਮਿਲ ਕੀਤਾ ਤਾਂ ਉਸ ਸਮੇਂ ਇਹ ਆਮ ਪ੍ਰਭਾਵ ਸੀ ਕਿ ਇਸ ਮਸ਼ਹੂਰ ਗਾਇਕਾ ਦੇ ਪਿਛੜੇ ਵਰਗ ਦੇ ਪਰਿਵਾਰ ਨਾਲ ਸੰਬੰਧ ਹੋਣ ਕਾਰਨ ਸ਼ਾਇਦ ਹੁਸ਼ਿਆਰਪੁਰ ਲੋਕ ਸਭਾ ਚੋਣਾਂ 'ਚ ਪਾਰਟੀ ਉਮੀਦਵਾਰ ਬਣਾਇਆ ਜਾਏਗਾ।
ਭਰੋਸੇਯੌਗ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਤੇ ਕਾਫੀ ਅੰਦਰੂਨੀ ਕਵਾਇਦ ਮਗਰੋਂ ਆਖਰ ਇਹੋ ਪਾਇਆ ਗਿਆ ਹੈ ਕਿ ਮਿਸ ਪੂਜਾ ਨੂੰ ਹੁਸ਼ਿਆਰਪੁਰ ਲੋਕ ਸਭਾ ਚੋਣਾਂ 'ਚ ਉਤਾਰੇ ਜਾਣ ਤੋਂ ਲਾਭ ਘੱਟ ਨੁਕਸਾਨ ਵੱਧ ਹੋ ਸਕਦਾ ਹੈ। ਹਾਲਾਂਕਿ ਮਿਸ ਪੂਜਾ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ, ਫਿਰ ਵੀ ਉਹ ਰਵੀਦਾਸੀਆ ਭਾਈਚਾਰੇ ਨਾਲ ਸੰਬੰਧਤ ਨਹੀਂ ਹੈ। ਪਾਰਟੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਮਿਸ ਪੂਜਾ ਨੂੰ ਵੀ ਉਸੇ ਸਥਿਤੀ ਦਾ ਸਾਹਮਣਾ ਕਰਨਾ ਪਵੇ, ਜਿਸ ਸਥਿਤੀ 'ਚ ਭਦੌੜ ਰਿਜ਼ਰਵ ਹਲਕੇ ਤੋਂ ਚੁਣੇ ਹੋਏ ਕਾਂਗਰਸ ਦੇ ਵਿਧਾਇਕ ਮੁਹਮੰਦ ਸਦੀਕ ਫਸੇ ਹੋਏ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੀ ਗਈ ਇਕ ਪਟੀਸ਼ਨ 'ਚ ਉਨ੍ਹਾਂ ਦੀ ਚੋਣ ਨੂੰ ਇਸ ਆਧਾਰ 'ਤੇ ਚੁਣੌਤੀ ਦਿੱਤੀ ਗਈ ਹੈ ਕਿ ਉਹ ਦਲਿਤ ਸਮਾਜ ਨਾਲ ਸੰਬੰਧਤ ਨਾ ਹੁੰਦੇ ਹੋਏ ਵੀ ਰਿਜ਼ਰਵ ਹਲਕੇ ਤੋਂ ਚੁਣੇ ਹੋਏ ਹਨ। ਸ਼ਾਇਦ ਇਸ ਲਈ ਮਿਸ ਪੂਜਾ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਗੋਤ ਕੈਂਥ ਤਾਂ ਹੈ ਪਰ ਉਹ ਰਵੀਦਾਸੀਆ ਭਾਈਚਾਰੇ ਨਾਲ ਸੰਬੰਧਤ ਨਹੀਂ ਹੈ। ਇਸ ਲਈ ਉਹ ਹੁਸ਼ਿਆਰਪੁਰ ਸਣੇ ਕਿਸੇ ਰਿਜ਼ਰਵ ਹਲਕੇ ਤੋਂ ਚੋਣ ਨਹੀਂ ਲੜ ਸਕਦੀ।
ਸਾਨੂੰ ਤਾਂ ਪਹਿਲਾਂ ਪਤਾ ਸੀ : ਬਲਰਾਮ ਜੀ ਦਾਸ ਟੰਡਨ
ਜਦੋਂ ਇਸ ਸੰਬੰਧ 'ਚ ਭਾਜਪਾ ਦੇ ਸੀਨੀਅਰ ਨੇਤਾ ਬਲਰਾਮ ਜੀ ਦਾਸ ਟੰਡਨ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਲੀਡਰਸ਼ਿਪ ਨੇ ਕਦੇ ਵੀ ਮਿਸ ਪੂਜਾ ਨੂੰ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਖੜ੍ਹਾ ਕਰਨ ਦਾ ਪ੍ਰੋਗਰਾਮ ਨਹੀਂ ਬਣਾਇਆ ਹੈ। ਇਹ ਸਿਰਫ ਮੀਡੀਆ ਦੀਆਂ ਹੀ ਅਟਕਲਾਂ ਸਨ। ਸਾਨੂੰ ਪਤਾ ਸੀ ਕਿ ਮਿਸ ਪੂਜਾ ਦਲਿਤ ਸਮਾਜ ਨਾਲ ਸੰਬੰਧਤ ਨਹੀਂ ਹੈ।
 
Top