ਸੁਨੰਦਾ ਪੁਸ਼ਕਰ ਦੇ ਹੱਥ 'ਤੇ ਡੂੰਘਾ ਜ਼ਖ਼ਮ ਸੀ-ਫੋਰ&#2

[JUGRAJ SINGH]

Prime VIP
Staff member
ਮਾਮਲਾ ਅਪਰਾਧ ਸ਼ਾਖਾ ਨੂੰ ਸੌਾਪਿਆ
ਨਵੀਂ ਦਿੱਲੀ, 23 ਜਨਵਰੀ (ਪੀ. ਟੀ. ਆਈ.)-ਸੁਨੰਦਾ ਪੁਸ਼ਕਰ ਦੀ ਮੌਤ 'ਤੇ ਪਹਿਲਾਂ ਹੱਥੋਪਾਈ ਹੋਣ ਦੇ ਸੰਕੇਤਾਂ ਬਾਰੇ ਤਾਜ਼ਾ ਪ੍ਰਗਟਾਵਾ ਹੋਣ ਨਾਲ ਉਸ ਦੀ ਮੌਤ ਦਾ ਭੇਦ ਹੋਰ ਡੂੰਘਾ ਹੋ ਗਿਆ ਹੈ | ਸੁਨੰਦਾ ਪੁਸ਼ਕਰ ਦੀ ਫੌਰੈਂਸਿਕ ਰਿਪੋਰਟ ਦੇ ਤਾਜ਼ਾ ਵੇਰਵਿਆਂ ਮੁਤਾਬਕ ਉਸ ਦੇ ਹੱਥ 'ਤੇ ਡੂੰਘਾ ਜ਼ਖ਼ਮ ਸੀ | ਇਸ ਕੇਸ ਨੂੰ ਅਪਰਾਧਿਕ ਸ਼ਾਖਾ ਕੋਲ ਤਬਦੀਲ ਕਰ ਦਿੱਤਾ ਗਿਆ ਹੈ | ਸੂਤਰਾਂ ਨੇ ਦੱਸਿਆ ਕਿ ਉਸ ਦੇ ਹੱਥ, ਇਕ ਬਾਂਹ, ਠੋਡੀ ਅਤੇ ਧੌਣ 'ਤੇ ਦਰਜਨ ਭਰ ਜ਼ਖ਼ਮਾਂ ਦੇ ਨਿਸ਼ਾਨ ਸਨ ਅਤੇ ਰਿਪੋਰਟਾਂ ਵਿਚ ਇਨ੍ਹਾਂ ਨੂੰ ਹੱਥੋਪਾਈ ਹੋਣ ਨਾਲ ਹੋਏ ਜ਼ਖ਼ਮ ਆਖਿਆ ਗਿਆ ਹੈ | ਸੁਨੰਦਾ ਪੁਸ਼ਕਰ ਦੀ ਪੋਸਟ ਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਧੂ ਦਵਾਈ ਖਾਣ ਕਰਕੇ ਉਸ ਦੀ ਮੌਤ ਜ਼ਹਿਰ ਨਾਲ ਹੋਈ ਹੈ | ਹੱਥੋਪਾਈ ਹੋਣ ਦੇ ਚਿੰਨ ਜਾਂਚ ਨੂੰ ਪ੍ਰਭਾਵਤ ਕਰ ਸਕਦੇ ਹਨ ਕਿਉਂਕਿ ਦਿੱਲੀ ਪੁਲਿਸ ਨੂੰ ਸਬ ਡਵੀਜ਼ਨਲ ਮਜਿਸਟਰੇਰਟ ਨੇ ਇਸ ਗੱਲ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ ਕਿ ਕੀ ਇਹ ਖੁਦਕੁਸ਼ੀ ਸੀ ਜਾਂ ਕਤਲ | ਇਸੇ ਦੌਰਾਨ ਪੁਲਿਸ ਨੇ ਕੇਂਦਰੀ ਫ਼ੌਰੈਂਸਿਕ ਸਾਇੰਸ ਲੈਬਾਰੇਟਰੀ ਨੂੰ ਅਪੀਲ ਕੀਤੀ ਕਿ ਉਹ ਸੁਨੰਦਾ ਪੁਸ਼ਕਰ ਦੀ ਵਿਸਰਾ ਰਿਪੋਰਟ 'ਚ ਤੇਜ਼ੀ ਲਿਆਵੇ ਜਿਸ ਤੋਂ ਸ਼ਾਇਦ ਮੌਤ ਦੇ ਭੇਦ ਦੇ ਸੁਰਾਗ ਮਿਲ ਜਾਣ |
 
Top