ਰਮਨਦੀਪ ਕੌਰ ਨੇ ਕੌਮੀ ਚੈਂਪੀਅਨਸ਼ਿਪ 'ਚ ਕਾਂਸੀ ਦਾ &#2

[JUGRAJ SINGH]

Prime VIP
Staff member
ਮੋਗਾ, 18 ਜਨਵਰੀ (ਸੁਰਿੰਦਰਪਰਾਲ ਸਿੰਘ)-ਨੈਸ਼ਨਲ ਕਾਨਵੈਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਵਿਦਿਆਰਥਣ ਰਮਨਦੀਪ ਕੌਰ ਨੇ 59ਵੀਂ ਰਾਸ਼ਟਰੀ ਪੱਧਰ ਦੇ ਅੰਡਰ 17 ਐਥਲੈਟਿਕਸ ਮੁਕਾਬਲਿਆਂ ਵਿਚ ਜੋ ਰਾਂਚੀ ਹਰਿਆਣਾ ਵਿਖੇ 8 ਜਨਵਰੀ 2014 ਤੋਂ 12 ਜਨਵਰੀ 2014 ਤੱਕ ਹੋਏ ਦੇ ਜੈਵਲਿਨ ਥਰੋ ਮੁਕਾਬਲਿਆਂ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਮੋਗਾ ਜ਼ਿਲ੍ਹੇ ਨੂੰ ਰਾਸ਼ਟਰੀ ਪੱਧਰ 'ਤੇ ਚਮਕਾਇਆ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਅੰਬਿਕਾ ਦਾਨੀ ਤੇ ਪਰਮਵੀਰ ਸਿੰਘ, ਗੁਰਮੇਲ ਸਿੰਘ ਰਾਏ ਐੱਸ.ਪੀ.ਡੀ., ਗੁਰਚਰਨ ਸਿੰਘ ਸੰਧੂ ਡੀ.ਟੀ., ਡਾਇਰੈਕਟਰ, ਕੁਲਵੰਤ ਸਿੰਘ ਦਾਨੀ ਨੇ ਰਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਤੇ ਉਸ ਦੇ ਮਾਤਾ ਪਿਤਾ ਡੀ.ਪੀ. ਜਗਵਿੰਦਰ ਸਿੰਘ ਤੇ ਸਮੂਹ ਸਟਾਫ਼ ਬੱਚਿਆਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਧਾਈ ਦਿੱਤੀ |
 
Top