ਰਾੜਾ ਸਾਹਿਬ ਕਬੱਡੀ ਕੱਪ 'ਚ ਹਰਜੀਤ ਫਰੈਂਡਜ਼ ਕਲੱਬ &#2

[JUGRAJ SINGH]

Prime VIP
Staff member
ਰਾੜਾ ਸਾਹਿਬ, 18 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਯਾਦਗਾਰੀ 9ਵਾਂ ਕਬੱਡੀ ਕੱਪ ਜੋ (ਘਲੋਟੀ) ਵਿਚ ਚੇਅਰਮੈਨ ਸ. ਪਰਮਰਾਜ ਸਿੰਘ ਉਮਰਾਨੰਗਲ ਦੀ ਯੋਗ ਅਗਵਾਈ ਨਾਲ ਤੇ ਵੈਸਟ ਕਬੱਡੀ ਪਲੇਅਰ ਐਸੋਸੀਏਸ਼ਨ ਕੈਨੇਡਾ ਪ੍ਰਧਾਨ ਸੁੱਖ ਪੰਧੇਰ, ਜਸਵਿੰਦਰ ਸਿੰਘ ਸੇਖੋਂ ਅਮਰੀਕਾ ਤੇ ਅੰਤਰਰਾਸ਼ਟਰੀ ਕਬੱਡੀ ਕੋਚ ਮਾ. ਭੁਪਿੰਦਰ ਸਿੰਘ ਦੀ ਦੇਖ ਰੇਖ ਹੇਠਾਂ ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਅੱਜ ਖਤਮ ਹੋ ਗਿਆ | ਫਾਈਨਲ ਮੈਚ 'ਚ ਹਰਜੀਤ ਫਰੈਡਜ਼ ਕਲੱਬ ਪੱਤੋ ਹੀਰਾ ਨੇ ਮੀਰੀ ਪੀਰੀ ਕਬੱਡੀ ਅਕੈਡਮੀ ਕਪੂਰਥਲਾ ਨੂੰ ਅੱਧੇ ਅੰਕ ਦੇ ਫਰਕ ਨਾਲ ਹਰਾ ਕੇ ਪਹਿਲਾ ਇਨਾਮ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਤੇ ਉਪ ਜੇਤੂ ਨੇ ਦੂਸਰਾ ਇਨਾਮ 75 ਹਜ਼ਾਰ ਰੁਪਏ ਨਕਦ ਅਤੇ ਟਰਾਫੀਆਂ ਜਿੱਤੀਆਂ | ਮੰਨਾ ਲਾਲਪੁਰ ਨੂੰ ਸਰਵੋਤਮ ਧਾਵੀ ਤੇ ਸੰਦੀਪ ਅਵਾਂਣ ਨੂੰ ਸਰਵੋਤਮ ਜਾਫ਼ੀ ਐਲਾਨਿਆਂ ਗਿਆ | ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤੀ | ਇਸ ਮੌਕੇ ਸਾਬਕਾ ਕਬੱਡੀ ਖਿਡਾਰੀ ਬਲਵਿੰਦਰ ਬਿੱਲਾ ਘਲੋਟੀ ਦਾ ਵੈਂਟੋ ਕਾਰ ਨਾਲ ਸਨਮਾਨ ਕੀਤਾ ਗਿਆ | ਮੈਚਾਂ ਦੀ ਕੁਮੈਂਟਰੀ ਗੁਰਪ੍ਰੀਤ ਸਿੰਘ ਬੇਰ ਕਲਾਂ, ਹਰਜੋਧ ਸਿੰਘ ਸਿਹੌੜਾ, ਸੁਰਜੀਤ ਸਿੰਘ ਕਕਰਾਲੀ ਤੇ ਮੱਖਣ ਅਲੀ ਨੇ ਕੀਤੀ | ਇਸ ਮੌਕੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਸ. ਮਹੇਸ਼ਇੰਦਰ ਸਿੰਘ ਗਰੇਵਾਲ ਮੁੱਖ ਸਲਾਹਕਾਰ, ਸੰਸਦੀ ਸਕੱਤਰ ਸ਼੍ਰੀ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ, ਜ਼ਿਲਾ ਕਾਂਗਰਸ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਰਘਵੀਰ ਸਿੰਘ ਸਹਾਰਨ ਮਾਜਰਾ, , ਸ. ਬਲਵਿੰਦਰ ਸਿੰਘ ਭੀਖੀ ਡੀ ਐਸ ਪੀ ਪਾਇਲ, ਕੈਨੇਡਾ ਤੋਂ ਪਤਵੰਤ ਸੇਖੋਂ, ਕਰਮਜੀਤ ਸਿੰਘ ਰੱਖੜਾ ਪ੍ਰਧਾਨ ਐਨ ਆਰ ਆਈ ਵਿੰਗ ਪੰਜਾਬ, ਬਲੋਰਾ ਸਿੰਘ ਪੰਧੇਰ, ਹਰਪਿੰਦਰ ਜੰਡਾਲੀ, ਅਮਨਦੀਪ ਗੋਲੂ, ਗੁਰਚਰਨ ਸਿੰਘ ਮਕਸੂਦੜਾ, ਨੀਨਾ ਦੋਬੁਰਜੀ, ਗੋਲੂ ਪੰਧੇਰ, ਜਤਿੰਦਰ ਸਹੇੜੀ, ਬਿੱਕਰ ਸਿੰਘ ਕੈਨਡਾ, ਅਮਰੀਕਾ ਤੋਂ ਰਛਪਾਲ ਸਿੰਘ ਭੀਖੀ, ਗੁਰਪਾਲ ਸਿੰਘ, ਮਾ. ਮਹਿੰਦਰ ਸਿੰਘ ਨਿਊਜ਼ੀਲੈਂਡ ਨਿਰਭੈ ਸਿੰਘ ਝੱਜ ਟਰਾਂਸਪੋਟਰ ਆਦਿ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ |
 
Top