ਛੇਹਰਟਾ ਨੇੜੇ ਅਹਾਤੇ 'ਚ ਨੌਜਵਾਨ ਦੀ ਗੋਲੀਆਂ ਮਾਰ ਕ&#2

[JUGRAJ SINGH]

Prime VIP
Staff member
ਛੇਹਰਟਾ 14 ਜਨਵਰੀ (ਸੁਖਜਿੰਦਰ ਸਿੰਘ ਰਾਜੂ, ਸੁਖ ਵਡਾਲੀ)-ਅੰਮਿ੍ਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਜੀ. ਟੀ. ਰੋਡ ਨਰਾਇਣਗੜ੍ਹ ਦੇ ਇਕ ਅਹਾਤੇ ਵਿਚ ਲੋਹੜੀ ਵਾਲੀ ਰਾਤ ਇਕ 22 ਸਾਲਾ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਛੇਹਰਟਾ ਪੁਲਿਸ ਵੱਲੋਂ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ ਤੇ ਫਰਾਰ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ਮੁੱਢਲੀ ਜਾਣਕਾਰੀ 'ਚ ਝਗੜੇ ਦੀ ਵਜ੍ਹਾ ਮੌਕੇ 'ਤੇ ਹੋਈ ਮਾਮੂਲੀ ਤਕਰਾਰ ਦੱਸੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਰਾਇਣਗੜ੍ਹ ਕ੍ਰਿਸ਼ਨਾ ਮੰਦਰ ਵਾਲੀ ਗਲੀ ਦਾ ਨਿਵਾਸੀ ਨਰੇਸ਼ ਕੁਮਾਰ ਉਰਫ਼ ਮੋਨੂੰ ਕਢਾਈ ਦਾ ਕੰਮ ਕਰਦਾ ਸੀ ਤੇ ਉਸ ਦੇ ਛੇ ਮਹੀਨੇ ਦੇ ਨਵ ਜੰਮ੍ਹੇ ਮੁੰਡੇ ਦੀ ਪਹਿਲੀ ਲੋਹੜੀ ਸੀ | ਸਾਰੇ ਪਰਿਵਾਰ ਨਾਲ ਲੋਹੜੀ ਦੀਆਂ ਖੁਸ਼ੀਆਂ ਮਨਾ ਕੇ ਉਹ ਰਾਤ ਕਰੀਬ 10 ਵਜੇ ਆਪਣੇ ਗੁਆਂਢੀ ਰਮੇਸ਼ ਕੁਮਾਰ ਫੌਜੀ ਦੇ ਕਹਿਣ 'ਤੇ ਗਲੀ ਦੇ ਬਾਹਰ ਦੀਪਕ ਅਹਾਤਾ 'ਤੇ ਸ਼ਰਾਬ ਪੀਣ ਲਈ ਆ ਗਿਆ | ਇਸੇ ਅਹਾਤੇ 'ਤੇ ਕਥਿਤ ਦੋਸ਼ੀ ਮਨੀਸ਼ ਕੁਮਾਰ ਆਪਣੇ ਇਕ ਸਾਥੀ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ ਕਿ ਉਸ ਦੀ ਰਮੇਸ਼ ਕੁਮਾਰ ਨਾਲ ਕਿਸੇ ਗੱਲ ਤੋਂ ਤੂੰ-ਤੂੰ, ਮੈਂ-ਮੈਂ ਹੋ ਗਈ ਤੇ ਨਰੇਸ਼ ਕੁਮਾਰ ਉਨ੍ਹਾਂ ਨੂੰ ਛੁਡਾਉਣ ਲੱਗ ਪਿਆ | ਏਨੇ ਨੂੰ ਮੁਨੀਸ਼ ਕੁਮਾਰ ਨੇ ਸ਼ਰਾਬੀ ਹਾਲਤ 'ਚ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿਚੋਂ ਇਕ ਗੋਲੀ ਨਰੇਸ਼ ਕੁਮਾਰ ਉਰਫ਼ ਮੋਨੂੰ ਦੀ ਛਾਤੀ 'ਚ ਲੱਗੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਬਰਾਇਆ ਹੋਇਆ ਰਮੇਸ਼ ਕੁਮਾਰ ਫੌਜੀ ਘਰ ਵੱਲ ਨੂੰ ਭੱਜ ਪਿਆ ਤੇ ਘਰ ਜਾ ਕੇ ਉਸ ਨੇ ਘਟਨਾ ਬਾਰੇ ਸੂਚਿਤ ਕੀਤਾ | ਜਿਸ ਉਪਰੰਤ ਸਾਰਾ ਪਰਿਵਾਰ ਅਹਾਤੇ 'ਤੇ ਪੁੱਜਾ ਤੇ ਆਪਣੇ ਨੌਜਵਾਨ ਪੁੱਤਰ ਦੀ ਲਾਸ਼ ਵੇਖ ਕੇ ਧਾਹਾਂ ਮਾਰ ਕੇ ਰੋਣ ਲੱਗ ਪਿਆ | ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਛੇਹਰਟਾ ਇੰਚਾਰਜ ਹਰੀਸ਼ ਬਹਿਲ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ | ਥਾਣਾ ਇੰਚਾਰਜ਼ ਨੇ ਕਿਹਾ ਕਿ ਦੋਸ਼ੀ ਦੇ ਸਾਥੀ ਦੀ ਹਾਲੀ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਤੇ ਮੁਨੀਸ਼ ਕੁਮਾਰ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਸਾਰੀ ਘਟਨਾ ਦੀ ਵਿਸਥਾਰਿਤ ਜਾਣਕਾਰੀ ਮਿਲ ਸਕੇਗੀ |
 
Top