ਭਾਰਤ ਵਿਰੁੱਧ ਇਕ ਦਿਨਾ ਲੜੀ 'ਚ ਨਹੀਂ ਖੇਡੇਗਾ ਵਿਟੋ&#2

[JUGRAJ SINGH]

Prime VIP
Staff member
ਵੇਲਿੰਗਟਨ- ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਤਜ਼ਰਬੇਕਾਰ ਸਪਿਨਰ ਡੇਨੀਅਲ ਵਿਟੋਰੀ ਪਿੱਠ ਦਰਦ ਕਾਰਨ ਭਾਰਤ ਵਿਰੁੱਧ ਆਗਾਮੀ ਇਕ ਦਿਨਾ ਲੜੀ 'ਚ ਨਹੀਂ ਖੇਡ ਸਕੇਗਾ। ਭਾਰਤ ਖਿਲਾਫ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਇਕ ਦਿਨਾ ਲੜੀ ਲਈ ਨਿਊਜ਼ੀਲੈਂਡ ਦੀ ਟੀਮ ਦੀ ਚੋਣ ਬੁੱਧਵਾਰ ਨੂੰ ਹੋਵੇਗੀ। ਇਕ ਦਿਨਾ ਲੜੀ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਪਿਛਲੇ ਕੁਝ ਸਮੇਂ ਤੋਂ ਸੱਟਾਂ ਨਾਲ ਜੂਝ ਰਹੇ ਵਿਟੋਰੀ ਇਸ ਮਹੀਨੇ ਦੇ ਅਖੀਰ ਤੱਕ ਆਪਣੀ ਟੀਮ ਦੇ ਕੋਚ ਮਾਈਕ ਹੇਸਨ ਨਾਲ ਗੱਲ ਕਰੇਗਾ।
ਵਿਟੋਰੀ ਆਸਟਰੇਲੀਅਨ ਬਿੱਗ ਬੈਸ਼ ਲੀਗ 'ਚ ਬ੍ਰਿਸਬੇਨ ਹੀਟ ਵੱਲੋਂ ਖੇਡ ਰਹੇ ਹਨ। ਇਸ ਮਹੀਨੇ 35 ਸਾਲ ਦੇ ਹੋਣ ਵਾਲੇ ਵਿਟੋਰੀ ਦਾ ਪਿੱਠ ਦਰਦ ਹਾਲਾਂਕਿ ਫਿਰ ਉੱਭਰ ਆਇਆ ਹੈ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਦੇ ਵਕਫ਼ੇ ਅੰਦਰ ਤਿੰਨ ਦਰਦ ਨਿਵਾਰਕ ਇੰਜੈਕਸ਼ਨ ਲੈਣੇ ਪਏ ਹਨ। ਵਿਟੋਰੀ ਇੰਡੀਅਨ ਪ੍ਰੀਮੀਅਰ ਲੀਗ 'ਚ ਰਾਇਲ ਚੈਲੰਜਰ ਬੰਗਲੌਰ ਦੇ ਕੋਚ ਨਿਯੁਕਤ ਕੀਤੇ ਗਏ ਹਨ। ਨਿਜ਼ੀਲੈਂਡ ਵੱਲੋਂ ਸਭ ਤੋਂ ਘੱਟ ਉਮਰ 18 ਸਾਲ 'ਚ ਟੈਸਟ ਕ੍ਰਿਕਟ ਖੇਡਣ ਵਾਲੇ ਵਿਟੋਰੀ ਉਨ੍ਹਾਂ 8 ਖਿਡਾਰੀਆਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਕੈਰੀਅਰ 'ਚ 300 ਟੈਸਟ ਵਿਕਟਾਂ ਅਤੇ 3000 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾਂ ਉਨ੍ਹਾਂ ਨੇ ਇਕ ਦਿਨਾ ਕ੍ਰਿਕਟ 'ਚ 284 ਵਿਕਟਾਂ ਲੈਣ ਦੇ ਨਾਲ ਹੀ 2110 ਦੌੜਾਂ ਬਣਾਈਆਂ ਹਨ।
 
Top