ਪੰਜਾਬੀ ਨੌਜਵਾਨ ਦੀ ਫਿਲਪਾਈਨ 'ਚ ਗੋਲੀ ਮਾਰ ਕੇ ਹੱਤ&#2

[JUGRAJ SINGH]

Prime VIP
Staff member
ਮਨੀਲਾ, 11 ਜਨਵਰੀ (ਪੀ. ਟੀ. ਆਈ.) - ਫਿਲਪਾਈਨ ਵਿਚ ਇਕ ਪੰਜਾਬੀ ਨੌਜਵਾਨ ਵਪਾਰੀ ਨਵਜੋਤ ਸਿੰਘ (26) ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਦਕਿ ਉਸ ਦਾ ਸਾਥੀ ਲਖਵਿੰਦਰ ਸਿੰਘ (33) ਗੰਭੀਰ ਜ਼ਖਮੀ ਹੋ ਗਿਆ | ਦੋਵੇਂ ਭਾਰਤੀ ਨਾਗਰਿਕ ਫਿਲਪਾਈਨ ਦੇ ਸ਼ਹਿਰ ਨਾਗਾ ਦੇ ਰਹਿਣ ਵਾਲੇ ਤੇ ਵਪਾਰੀ ਸਨ | ਸੂਤਰਾਂ ਅਨੁਸਾਰ 6 ਜਨਵਰੀ ਨੂੰ ਦੋਵੇਂ ਕਾਲਾਬਾਂਗਾ ਕਸਬੇ ਦੇ ਪੇਂਡੂ ਖੇਤਰ ਤੋਂ ਆਪਣੇ ਗਾਹਕਾਂ ਤੋਂ ਉਧਾਰ ਦਿੱਤੀ ਰਕਮ ਦੀ ਵਸੂਲੀ ਕਰਕੇ ਵਾਪਸ ਆ ਰਹੇ ਸਨ | ਰਸਤੇ ਵਿਚ ਉਨ੍ਹਾਂ ਦੀ ਉਡੀਕ ਕਰ ਰਹੇ ਦੋ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਨਵਜੋਤ ਸਿੰਘ ਦੀ ਛਾਤੀ ਵਿਚ ਦੋ ਗੋਲੀਆਂ ਦਾਗ ਦਿੱਤੀਆਂ | ਉਨ੍ਹਾਂ ਨਾਲ ਆ ਰਹੇ ਇਕ ਹੋਰ ਪੰਜਾਬੀ ਪਰਮਜੀਤ ਸਿੰਘ (34) ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਨਵਜੋਤ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਵਰਣਨਯੋਗ ਹੈ ਕਿ ਫਿਲਪਾਈਨ ਵਿਚ ਹੁਣ ਤੱਕ ਲੁੱਟ-ਖੋਹ ਦੀਆਂ ਅਜਿਹੀਆਂ ਕਈ ਵਾਰਦਾਤਾਂ ਵਿਚ ਸੈਂਕੜੇ ਭਾਰਤੀ ਨਾਗਰਿਕਾਂ ਦੀਆਂ ਜਾਨਾਂ ਗਈਆਂ ਹਨ |
 
Top