ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾ&#2

KARAN

Prime VIP
ਪੋਹ ਦੀ ਠੰਢੋਂ ਦੂਹਰੇ ਝੱਗੇ ਖੱਦਰ ਮੋਟੇਆਂ ਵਾਲੇ,
ਮਾਰੇ ਮੜਾਸੇ ਪੱਕੇ ਡਰੈਬਰ ਬਲਦ ਬੋਤੇਆਂ ਵਾਲੇ,
ਧੀਮੀ ਚਾਲ ਲੈਣ ਚ ਤੁਰਦੇ ਜਿਉੰ ਡਾਰ ਚ ਕੂੰਜੀਆਂ ਚੱਲੀਆਂ,
ਟੰਗੀਆਂ ਲਾਲਟੈਣਾਂ ਪੈਰੀਂ ਘੁੰਗਰੂੰ ਗਲਾਂ ਚ ਖੜਕਣ ਟੱਲੀਆਂ,
ਛੋਲੇ ਮੱਕੀ ਜੌਂ ਬਾਜਰਾ ਲੱਦੀ ਜਾਂ ਕਪਾਹੀ,
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ

ਤੂੜੀ ਦਾਣੇ ਛੋਲੇ ਪਸ਼ੂ ਨੂੰ, ਪੱਲੇ ਬੰਨਕੇ ਦਿਨਾਂ ਹਿਸਾਬੇ,
ਕਿਸੇ ਨਲਕੇ ਵਾਲੇ ਬੋਹੜ ਹੇਠਾਂ, ਖਾਂਦੇ ਪੋਣੇਆਂ ਵਿੱਚੋਂ ਪਰਸ਼ਾਦੇ
ਜਾਗਦਾ ਮੋਹਢੀ ਲਾਕੇ ਮੂਹਰੇ, ਪਿਛਲੇ ਸੌਂ ਜਾਂਦੇ ਸੀ ਥੱਕੇ,
ਆਪ ਮੁਹਾਰੇ ਤੁਰੇ ਜਾਂਦੇ , ਕੱਚੇ ਰਾਹੀਂ ਗਿੱਝੇ ਵੇ ਪੱਕੇ,
ਤੁਰਦੇ ਪੈਰ ਨਾ ਪੈਰ ਮਿਲਾਕੇ, ਪਰੇਡ ਜਿਉੰ ਕਰਦੇ ਹੋਣ ਸਿਪਾਹੀ,
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ

ਗੀਝੇ ਭਰਕੇ ਸਧਰਾਂ ਦੇ ਨਾਲ, ਮੰਡੀਓਂ ਗੱਡੀਆਂ ਮੁੜਦੀਆਂ ਖਾਲੀ,
ਦੋਂ ਪਿੰਡਾਂ ਵਿਚਾਲੇ ਕਿੰਨੀਆਂ ਕਿੱਕਰਾਂ, ਜਾਣਦੇ ਕਿਹੜੇ ਮੋੜ ਤੇ ਟਾਹਲੀ,
ਸੁੱਖ ਮੰਗਦੀ ਆਏ ਕਰਕੇ ਵਾਅਦਾ, ਨਾ ਨੇਹਰੇ ਹੋਏ ਤੁਰਾਂਗੇ,
ਸ਼ੈਂਪੂ ਸ਼ਹਿਰੋਂ ਤੇਰੀਆਂ ਜੁਲਫਾਂ ਨੂੰ, ਮੱਸਿਆ ਤਾਂਈਂ ਮੁੜਾਂਗੇ,
ਓਹ ਵੀ ਪਾਉੰਦੀ ਆਉਸੀਆਂ ਕੰਧੋਲੀਂ, ਕੋਲੇਆਂ ਦੀ ਲੈ ਸਿਆਹੀ
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ

ਮੋਢੇ ਰੱਖਦਾ ਖੱਦਰ ਦਾ ਟੋਟਾ, ਪੈਰੀਂ ਜੁੱਤੀ ਖੱਦਰ ਦੀ ਮੋਟੀ
ਨੇਹਰੇ ਸਵੇਰੇ ਸੱਪ ਸਲੂਤੀਓਂ ਕੁੱਤੇ ਜਨੌਰ ਤੋਂ ਸੋਟੀ,
ਝੁੱਗੇ ਜੇਬ ਦੇ ਲੱਗੀ ਲੁੱਪੀ, ਗੰਡਾਸਾ ਮਨ ਨੂੰ ਦੇਵੇ ਤਸੱਲੀ,
ਮੀਂਹ ਕਣੀ ਤੋਂ ਤਹਿ ਲਾ ਰੱਖੀ, ਬੋਰੀਆਂ ਦੀ ਬੁਣੀ ਵੀ ਪੱਲੀ,
ਬੇਮੌਸਮ ਹੋ ਜੇ ਨੇਂਜਾਣੀਏਂ, ਹੁੰਦੀ ਰੱਬ ਨੂੰ ਕੀਹਦੀ ਮਨਾਹੀ,
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ

ਗੇੜੇ ਨਾਲ ਬੂਹੇ ਵੱਲ ਭੱਜਦੀ, ਨਾ ਮੰਨਦਾ ਚਿੱਤ ਕਪੱਤਾ,
ਨਾ ਲੰਘਿਆ ਕਦੇ ਪੰਡਤਾ ਦਾ ਬੱਬੂ, ਕਰਦਾ ਬੱਲਦ ਨੂੰ ਤੱਤਾ ਤੱਤਾ,
ਗਿਆ ਬਦਲ ਜਮਾਨਾ ਮੋਬੈਲ ਬੋਲਦੇ, ਨਾ ਤਰਿੰਝਣੀਂ ਚਰਖਾ ਘੂਕੇ,
ਹਵਾ ਵੰਗੂ ਲੱਘੇ ਮੋਟਰ ਗੱਡੀ, ਨਾ ਗਲੀ ਚ ਗੱਡਾ ਚੂਕੇ,
ਭਾਈਚਾਰੇ ਦੀ ਐਮੇ ਜੀਕਰ, ਨੈਣੇਵਾਲੀਆ ਭਰੂ ਗਵਾਹੀ
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ
ਮੁੜੇ ਨਾ ਕਿਹੜੀ ਮੰਡੀਓਂ, ਗਏ ਕਿੱਧਰ ਗੱਡੇਆਂ ਦੇ ਰਾਹੀ

Premjeet Singh Nainewalia
 
Top