ਦੇਸ਼ 'ਚ ਕਪਾਹ ਦਾ ਉਤਪਾਦਨ ਅਨੁਮਾਨਾਂ ਨਾਲੋਂ ਘੱਟ ਹੋ&#2

[JUGRAJ SINGH]

Prime VIP
Staff member
ਜੈਤੋ - ਉੱਤਰ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਅਤੇ ਹਨੂੰਮਾਨਗੜ੍ਹ ਸਰਕਲ ਦੀਆਂ ਮੰਡੀਆਂ ਦੇ ਰੂੰ ਕਾਰੋਬਾਰੀਆਂ ਮੰਦੜੀਆਂ ਨੂੰ ਬੀਤੇ ਹਫਤੇ ਅਚਾਨਕ ਤੇਜ਼ੀ ਦਾ ਉਛਾਲ ਆਉਣ ਨਾਲ ਉਨ੍ਹਾਂ ਦੇ ਸੁਪਨਿਆਂ 'ਤੇ ਪਾਣੀ ਫਿਰਨ ਦੇ ਨਾਲ ਹੀ ਉਨ੍ਹਾਂ ਨੂੰ ਵੱਡੀ ਆਰਥਿਕ ਸੱਟ ਵੀ ਲੱਗੀ ਹੈ। ਸੂਤਰਾਂ ਅਨੁਸਾਰ ਮੰਦੜੀਏ ਨੂੰ ਉਮੀਦ ਸੀ ਕਿ ਦਸੰਬਰ ਵਿਚ ਖੂਬ ਮੰਦਾ ਆਏਗਾ ਪਰ ਅਜਿਹਾ ਹੋਇਆ ਨਹੀਂ। ਉੱਤਰੀ ਜ਼ੋਨ ਦੀਆਂ ਮੰਡੀਆਂ ਵਿਚ ਲਗਭਗ 2 ਮਹੀਨੇ ਬਾਅਦ ਇਸ ਹਫਤੇ ਪੰਜਾਬ ਵਿਚ ਰੂੰ ਦੀਆਂ ਕੀਮਤਾਂ ਨੇ 4500 ਰੁਪਏ ਮਣ ਦਾ ਅੰਕੜਾ ਛੋਹ ਲਿਆ ਪਰ ਇਸ ਦੇ ਬਾਅਦ ਕੀਮਤਾਂ 30-40 ਰੁਪਏ ਮਣ ਜ਼ਰੂਰ ਘਟੀਆਂ ਹਨ। ਰੂੰ ਬਰਾਮਦਕਾਰ ਰਾਜ ਕੁਮਾਰ ਗਰਗ, ਬੌਬੀ ਟੋਹਾਨਾ ਦੇ ਮੁਤਾਬਕ ਦਸੰਬਰ ਮਹੀਨੇ ਤਕ ਕਾਟਨ ਜਿਨਰਾਂ ਦਾ ਮਨ ਰੂੰ ਕੀਮਤਾਂ ਨੂੰ ਲੈ ਕੇ ਮੰਦੀ 'ਚ ਹੋਣ ਦੇ ਕਾਰਨ ਉਨ੍ਹਾਂ ਨੇ 'ਹੈਂਡ ਟੂ ਮਾਊਥ' ਹੀ ਕਾਰਖਾਨੇ ਚਲਾਏ ਪਰ ਨਵਾਂ ਸਾਲ ਸ਼ੁਰੂ ਹੁੰਦੇ ਹੀ ਕਾਰਬਨ ਜਿਨਰਾਂ (ਰੂੰ ਬਿਕਵਾਲ) ਦਾ ਮਨ ਅਚਾਨਕ ਤੇਜ਼ੀ ਵਿਚ ਬਦਲ ਗਿਆ ਅਤੇ ਜ਼ਿਆਦਾਤਰ ਜਿਨਰਾਂ ਨੇ ਆਪਣੀ ਹੈਸੀਅਤ ਦੇ ਅਨੁਸਾਰ ਵ੍ਹਾਈਟ ਗੋਲਡ ਦਾ ਸਟਾਕ ਕਰ ਲਿਆ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਦਿਨਾਂ ਦੇ ਅੰਦਰ ਰੂੰ ਵਿਚ ਵੱਡੀ ਤੇਜ਼ੀ ਆ ਸਕਦੀ ਹੈ ਪਰ ਇਹ ਤਾਂ ਸਮੇਂ ਦਾ ਬਾਜ਼ਾਰ ਹੀ ਦੱਸ ਸਕੇਗਾ ਕਿ ਊਂਠ ਕਿਹੜੀ ਕਰਵਟ ਲੈਂਦਾ ਹੈ। ਬੌਬੀ ਗਰਗ ਮੁਤਾਬਕ ਚਾਲੂ ਕਪਾਹ ਸੀਜ਼ਨ ਦੌਰਾਨ ਬੀਤੇ ਹਫਤੇ ਰੂੰ ਦਾ ਵਪਾਰ 4465 ਰੁਪਏ ਪ੍ਰਤੀ ਮਣ ਹੋਇਆ ਜਦ ਕਿ ਬੀਤੇ ਹਫਤੇ 5 ਜਨਵਰੀ ਨੂੰ ਰੂੰ ਦਾ ਵਪਾਰ ਉਪਰ ਵਿਚ 3570 ਰੁਪਏ ਮਣ ਹੋਇਆ ਸੀ। ਬੀਤੇ ਸਾਲ ਦੀ ਤੁਲਨਾ ਵਿਚ ਰੂੰ 895 ਰੁਪਏ ਪ੍ਰਤੀ ਮਣ ਮਹਿੰਗਾ ਚੱਲ ਰਿਹਾ ਹੈ ਭਾਵ ਲਗਭਗ 25 ਫੀਸਦੀ ਰੂੰ ਵਿਚ ਤੇਜ਼ੀ ਹੈ। ਸੂਤਰਾਂ ਅਨੁਸਾਰ ਰੂੰ ਕਾਰੋਬਾਰੀਆਂ ਦਾ ਇਕ ਧੜਾ ਰੂੰ ਦੀਆਂ ਕੀਮਤਾਂ ਨੂੰ ਲੈ ਕੇ ਅਜੇ ਵੀ ਮੰਦੀ ਵਿਚ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਆਗਾਮੀ 14 ਜਨਵਰੀ ਤੋਂ ਬਾਅਦ ਰੂੰ ਦੇ ਭਾਅ ਡਿੱਗ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੋਹ ਮਹੀਨੇ ਦੀ ਤੇਜ਼ੀ ਕਿਸੇ-ਕਿਸੇ ਨੂੰ ਹੀ ਲਾਭ ਦਿੰਦੀ ਹੈ। ਦੇਸ਼ ਵਿਚ ਪਹਿਲਾਂ 3.80 ਕਰੋੜ ਗੰਨਾ ਕਪਾਹ ਪੈਦਾਵਾਰ ਹੋਣ ਦਾ ਅਨੁਮਾਨ ਸੀ ਜੋ ਹੁਣ ਘੱਟ ਹੋ ਕੇ 3.50 ਤੋਂ 3.60 ਕਰੋੜ ਗੰਨਾ ਦਾ ਆ ਰਿਹਾ ਹੈ।
 
Top