ਦੂਸਰੇ ਇਕ ਦਿਨਾ ਮੈਚ 'ਚ ਸ੍ਰੀਲੰਕਾ ਨੇ ਪਾਕਿਸਤਾਨ ਨ&#2

[JUGRAJ SINGH]

Prime VIP
Staff member


ਡੁਬਈ. ਏਜੰਸੀ
21 ਦਸੰਬਰ P ਸ੍ਰੀਲੰਕਾ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਆਪਣਾ ਸੰਜਮ ਕਾਇਮ ਰੱਖਦਿਆਂ ਹੋਇਆ ਪਾਕਿਸਤਾਨ ਨੂੰ ਦੂਸਰੇ ਇਕ ਦਿਨਾ ਮੈਚ 'ਚ 2 ਵਿਕਟਾਂ ਨਾਲ ਹਰਾ ਕੇ ਪੰਜ ਇਕ ਦਿਨਾ ਮੈਚਾਂ ਦੀ ਲੜੀ 'ਚ 1-1 ਨਾਲ ਬਰਾਬਰੀ ਕਰ ਲਈ | ਜਿੱਤ ਦੇ ਲਈ 285 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੋਇਆ ਸ੍ਰੀਲੰਕਾ ਨੂੰ ਆਖਰੀ ਦੋ ਓਵਰਾਂ ਵਿਚ 16 ਦੌੜਾਂ ਦੀ ਲੋੜ ਸੀ, ਆਖਰੀ ਓਵਰ 'ਚ ਜਿੱਤਣ ਲਈ 4 ਦੌੜਾਂ ਦੀ ਜ਼ਰੂਰਤ ਸੀ ਅਤੇ ਦਸਵੇਂ ਨੰਬਰ ਦੇ ਬੱਲੇਬਾਜ਼ ਸਚਿੱਤਰਾ ਸੈਨਨਾਇਕੇ ਨੇ ਸ਼ਾਹਿਦ ਅਫਰੀਦੀ ਦੀ ਗੇਂਦ 'ਤੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਦੋ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾ ਦਿੱਤੀ | ਪਾਕਿਸਤਾਨ ਨੇ ਸ਼ਾਰਜਾਹ 'ਚ ਪਹਿਲਾ ਮੈਚ 11 ਦੌੜਾਂ ਨਾਲ ਜਿੱਤਿਆ ਸੀ | ਇਸ ਤੋਂ ਪਹਿਲਾਂ ਅਹਿਮਦ ਸ਼ਹਿਜਾਦ ਦੀ 140 ਗੇਂਦਾਂ 'ਚ 124 ਦੌੜਾਂ ਦੀ ਪਾਰੀ ਦੀ ਮਦਦ ਨਾਲ ਪਾਕਿਸਤਾਨ ਨੇ ਪਹਿਲੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 284 ਦੌੜਾਂ ਬਣਾਈਆਂ | ਸ੍ਰੀਲੰਕਾ ਨੂੰ ਆਖਰੀ 6 ਓਵਰਾਂ 'ਚ 44 ਦੌੜਾਂ ਦੀ ਲੋੜ ਸੀ | ਸ੍ਰੀਲੰਕਾ ਵਲੋਂ ਸੰਗਾਕਾਰਾ ਨੇ ਸਭ ਤੋਂ ਵੱਧ 58 ਅਤੇ ਚੰਦੀਮਲ (44) ਅਤੇ ਐਾਜਲੋ ਮੈਥਿਊਜ਼ (47) ਨੇ ਉਪਯੋਗੀ ਪਾਰੀਆਂ ਖੇਡੀਆਂ |
ਮੈਚ ਦੌਰਾਨ ਸੰਗਾਕਾਰਾ ਨੇ ਇਕ ਦਿਨਾ ਮੈਚਾਂ 'ਚ ਆਪਣੀਆਂ 12000 ਦੌੜਾਂ ਪੂਰੀਆਂ ਕੀਤੀਆਂ |​
 
Top