ਕੌਮੀ ਇਨ ਲਾਇਨ ਹਾਕੀ ਮੁਕਾਬਲਿਆਂ 'ਚ ਪੰਜਾਬ ਨੇ ਜਿੱ&#2

[JUGRAJ SINGH]

Prime VIP
Staff member
ਫ਼ਿਰੋਜ਼ਪੁਰ, 18 ਦਸੰਬਰ (ਜਸਵਿੰਦਰ ਸਿੰਘ ਸੰਧੂ)-ਹਰਿਆਣਾ 'ਚ 51ਵੀਂ ਨੈਸ਼ਨਲ ਇਨ ਲਾਇਨ ਸਕੇਟਿੰਗ (ਹਾਕੀ) ਚੈਂਪੀਅਨਸ਼ਿਪ ਵਿਚੋਂ ਪੰਜਾਬ ਦੀ ਟੀਮ ਚੈਂਪੀਅਨ ਬਣੀ | ਕੋਚ ਜਸਪ੍ਰੀਤ ਸਿੰਘ ਦੀ ਅਗਵਾਈ ਵਾਲੀ ਵਿਜੇਤਾ ਟੀਮ ਵਿਚ ਫ਼ਿਰੋਜ਼ਪੁਰ ਤੋਂ ਟੀਮ ਦੇ ਕਪਤਾਨ ਹਰਸ਼ਦੀਪ ਸਿੰਘ ਸਮੇਤ 5 ਖਿਡਾਰੀ ਬਾਕੀ ਅੰਮਿ੍ਤਸਰ, ਸੰਗਰੂਰ, ਲੁਧਿਆਣਾ ਤੋਂ ਖਿਡਾਰੀ ਖੇਡ ਰਹੇ ਸਨ | ਸੈਂਟ ਜੋਸਫ਼ ਕਾਨਵੈਂਟ ਸਕੂਲ ਦੇ 9ਵੀਂ ਕਲਾਸ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਦੀਆਂ ਪ੍ਰਾਪਤੀਆਂ 'ਤੇ ਮਾਤਾ ਪ੍ਰੀਤ ਕਮਲ ਕੌਰ ਅਤੇ ਪਿਤਾ ਦਲਜੀਤ ਸਿੰਘ, ਦਾਦਾ ਗੁਰਚਰਨ ਸਿੰਘ ਨੂੰ ਛਾਉਣੀ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ 'ਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ | ਹਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਇੰਜੀਨੀਅਰ ਬਨਣ ਦੇ ਨਾਲ-ਨਾਲ ਖੇਡ ਖੇਤਰ 'ਚ ਫ਼ਿਰੋਜ਼ਪੁਰ ਅਤੇ ਮਾਪਿਆਂ ਦੇ ਨਾਮ ਰੁਸ਼ਨਾਉਣਾ ਚਾਹੰੁਦਾ ਹੈ | ਹਰਸ਼ਦੀਪ ਸਿੰਘ ਵਲੋਂ ਇਸ ਤੋਂ ਪਹਿਲਾਂ ਵੀ ਰਾਜ ਅਤੇ ਕੌਮੀ ਪੱਧਰ 'ਤੇ ਮੱਲ੍ਹਾਂ ਮਾਰੀਆਂ ਗਈਆਂ ਹਨ | ਹਰਸ਼ਦੀਪ ਸਿੰਘ ਨੂੰ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਿਰੋਜ਼ਪੁਰ ਛਾਉਣੀ ਪ੍ਰਧਾਨ ਸਤਿੰਦਰਜੀਤ ਸਿੰਘ, ਡਾ: ਲਖਵੀਰ ਸਿੰਘ, ਸਰਬਜੀਤ ਸਿੰਘ ਛਾਬੜਾ, ਹਰਜਿੰਦਰ ਸਿੰਘ ਸਚਦੇਵਾ, ਬਲਬੀਰ ਸਿੰਘ ਆਨੰਦ, ਜਗਜੀਤ ਸਿੰਘ ਪੁਜਾਰਾ ਆਦਿ ਵਲੋਂ ਵਧਾਈਆਂ ਦਿੱਤੀਆਂ ਗਈਆਂ |
 
Top