ਇੰਡੀਅਨ ਆਈਡਲ' ਸੀਜ਼ਨ-2 ਦੇ ਜੇਤੂ ਸੰਦੀਪ ਆਚਾਰੀਆ ਦਾ ਬ&

[JUGRAJ SINGH]

Prime VIP
Staff member


ਬੀਕਾਨੇਰ-ਇੰਡੀਅਨ ਆਈਡਲ ਸੀਜ਼ਨ-2 ਦੇ ਜੇਤੂ ਸੰਦੀਪ ਆਚਾਰੀਆ ਇਸ ਦੁਨੀਆ 'ਚ ਨਹੀਂ ਰਹੇ। ਉਨ੍ਹਾਂ ਦਾ ਦਿਹਾਂਤ ਐਤਵਾਰ ਨੂੰ ਗੁੜਗਾਓਂ ਦੇ ਇਕ ਹਸਪਤਾਲ ਵਿਚ ਹੋਇਆ। ਉਹ ਪੀਲੀਆ ਦੀ ਬੀਮਾਰੀ ਨਾਲ ਪੀੜਤ ਸਨ। ਸੰਦੀਪ ਦਾ ਸੋਮਵਾਰ ਨੂੰ ਬੀਕਾਨੇਰ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਗਲੇ ਜਨਮ ਵਿਚ ਸਚਿਨ ਤੇਂਦੁਲਕਰ ਬਣਨ ਦੀ ਖਆਇਸ਼ ਰੱਖਣ ਵਾਲੇ ਸੰਦੀਪ ਦਾ ਸਾਲ ਪਹਿਲਾਂ ਵਿਆਹ ਹੋਇਆ ਸੀ। ਤਕਰੀਬਨ ਇਕ ਮਹੀਨੇ ਪਹਿਲਾਂ ਉਨ੍ਹਾਂ ਦੇ ਘਰ ਇਕ ਨੰਨ੍ਹੀ ਬੇਟੀ ਨੇ ਜਨਮ ਲਿਆ। ਸੰਦੀਪ ਪਿਛਲੇ ਪੰਜ ਦਿਨਾਂ ਤੋਂ ਮੇਦਾਂਤਾ ਹਸਪਤਾਲ 'ਚ ਭਰਤੀ ਸਨ। ਐਤਵਾਰ ਦੀ ਸਵੇਰ ਨੂੰ ਅਚਾਨਕ ਸਿਹਤ ਵਿਗੜਨ ਕਾਰਣ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਇਕ ਪ੍ਰੋਗਰਾਮ ਦੇ ਕੇ ਪਰਤੇ ਸੰਦੀਪ ਨੂੰ ਹੈਪੇਟਾਈਟਸ ਦੀ ਸ਼ਿਕਾਇਤ ਤੋਂ ਬਾਅਦ 8 ਦਸੰਬਰ ਨੂੰ ਬੀਕਾਨੇਰ ਦੇ ਪੀ. ਬੀ. ਐਮ. ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਸਿਹਤ 'ਚ ਸੁਧਾਰ ਨਾ ਆਉਂਦਾ ਦੇਖ ਕੇ ਪਰਿਵਾਰ ਵਾਲਿਆਂ ਨੇ ਸੰਦੀਪ ਨੂੰ ਗੁੜਗਾਓਂ ਦੇ ਮੇਦਾਂਤਾ ਹਸਪਤਾਲ 'ਚ ਭਰਤੀ ਕਰਾਇਆ।
 
Top