ਅਮਰੀਕਾ ਦੇ ਸਕੂਲ 'ਚ ਗੋਲੀਬਾਰੀ ਦੌਰਾਨ 2 ਜ਼ਖ਼ਮੀ - ਹਮਲਾ

[JUGRAJ SINGH]

Prime VIP
Staff member
ਸੇਂਟੇਨਿਅਲ (ਅਮਰੀਕਾ), 14 ਦਸੰਬਰ (ਏਜੰਸੀ) - ਅਮਰੀਕਾ ਵਿਚ ਕੋਲੋਰਾਡੋ ਦੇ ਏਰਾਪਾਹੋ ਹਾਈ ਸਕੂਲ ਵਿਚ ਕਿਸੇ ਅਧਿਆਪਕ ਨਾਲ ਨਾਰਾਜ਼ਗੀ ਦੀ ਸੰਭਾਵਨਾ ਦੇ ਚੱਲਦੇ ਇਕ ਸ਼ੱਕੀ ਨਾਬਾਲਗ ਹਮਲਾਵਰ ਨੇ ਦੋ ਵਿਦਿਆਰਥੀਆਂ ਨੂੰ ਜ਼ਖ਼ਮੀ ਕਰਨ ਪਿਛੋਂ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨਿਊਟਾਊਨ ਹੱਤਿਆ ਕਾਂਡ ਦੀ ਬਰਸੀ ਮੌਕੇ ਹੋਈ ਇਸ ਘਟਨਾ ਨੇ ਇਕ ਵਾਰ ਫਿਰ ਦੇਸ਼ ਦੇ ਸਕੂਲਾਂ ਵਿਚ ਹਿੰਸਾ ਦੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਜ਼ਖ਼ਮੀ ਵਿਦਿਆਰਥੀਆਂ ਵਿਚ ਇਕ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਹੈ ਜਦਕਿ ਦੂਜੇ ਜ਼ਖ਼ਮੀ ਵਿਦਿਆਰਥੀ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਹੈ। ਇਕ ਹੋਰ ਤੀਜੇ ਵਿਅਕਤੀ ਦੇ ਵੀ ਸੱਟਾਂ ਲੱਗੀਆਂ ਹਨ ਪਰ ਉਸ ਦੇ ਗੋਲੀ ਨਹੀਂ ਲੱਗੀ। ਏਰਾਪਾਹੋ ਕਾਊਂਟੀ ਦੇ ਸ਼ੈਰਿਫ਼ ਗ੍ਰੇਸਨ ਰਾਬਿਨਸਨ ਅਨੁਸਾਰ ਹਾਈ ਸਕੂਲ ਵਿਚ ਕੁਝ ਚੌਕੰਨੇ ਵਿਦਿਆਰਥੀਆਂ ਨੇ ਉਸ ਅਧਿਆਪਕ ਨੂੰ ਜਲਦੀ ਸੂਚਿਤ ਕਰ ਦਿੱਤਾ ਸੀ ਜਿਸ ਨੂੰ ਹਮਲਾਵਰ ਨਿਸ਼ਾਨਾ ਬਣਾਉਣ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਉਕਤ ਅਧਿਆਪਕ ਸਕੂਲ ਤੋਂ ਬਾਹਰ ਨਿਕਲ ਗਿਆ। ਅਧਿਕਾਰੀਆਂ ਨੇ ਸਕੂਲ ਅੰਦਰੋਂ ਸ਼ੱਕੀ ਹਮਲਾਵਰ ਦੀ ਲਾਸ਼ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬੰਦੂਕਧਾਰੀ ਦੀ ਪਛਾਣ ਕਾਰਲ ਹਾਲਵਰਸਨ ਪੀਅਰਸਨ ਦੇ ਰੂਪ ਵਿਚ ਹੋਈ ਹੈ। ਗੋਲੀਬਾਰੀ ਦੀ ਖ਼ਬਰ ਮਿਲਦਿਆਂ ਹੀ ਡੈਨਬਰ ਇਲਾਕੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਤੇ ਸੁਦੂਰ ਫੋਰਟ ਤੋਂ ਕਾਲਿਨਜ਼ ਤੱਕ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
 
Top