ਪਹਿਲਾਂ ਰੱਬ ਨੂੰ ਧਿਆਕੇ , ਨੈਂਣ ਨੈਂਣਾਂ ਨਾਲ ਮਿਲਾ&#2

harmanjit_kaur

Waheguru Waheguru
ਪਹਿਲਾਂ ਰੱਬ ਨੂੰ ਧਿਆਕੇ , ਨੈਂਣ ਨੈਂਣਾਂ ਨਾਲ ਮਿਲਾਕੇ
ਮੈਂਨੂੰ ਡਿੱਗੇ ਨੂੰ ਉਠਾਕੇ , ਪਿਆਰ ਕਰਨਾ ਸਿਖਾਕੇ
ਮੈਂਨੂੰ ਮੈਂ 'ਚੋਂ ਭੁਲਾਕੇ , ਮੇਰੇ ਗੀਤਾਂ ਵਿੱਚ ਆਕੇ
ਦੂਰ ਲੋਕਾਂ ਤੋਂ ਲਜਾਕੇ , ਮੇਰੀ ਮੈਂ ਨੂੰ ਮਿਟਾਕੇ
ਦੂਰ ਜਾਕੇ ਨੇੜੇ ਆਕੇ , ਹਸਾ ਕੇ ਰਵਾ ਕੇ
ਸਾਹ - ਸਾਹਾਂ 'ਚ ਰਲਾਕੇ , ਰੂਹ ਨੂੰ ਰੂਹ 'ਚ ਸਮਾ ਕੇ
ਸਭ ਤੂੰ ਹੀਂ ਤੂੰ ਜਪਾਕੇ , ਮੈਂਨੂੰ " ਸਾਂਈ " ਜੀ ਮਿਲਾਕੇ
ਕਰਾਮਾਤ ਜੀਹ ਦਿਖਾਕੇ , ਸੂਫੀ ਵਾਂਗਰਾ ਨਚਾਕੇ
ਫੇਰ ਮੈਥੋਂ ਦੂਰ ਜਾਕੇ , ਮਿਲੀ ਕਦੇ ਵੀ ਨਾਂ ਆਕੇ
ਮੈਨੂੰ ਲੱਗਾ ਜਿਵੇਂ ਜਿੰਦ , ਕੱਖਾਂ ਵਿੱਚ ਰੁਲ ਗਈ
ਬੱਸ ਰੁੱਸਦੇ ਮਨਾਉਂਦਿਆਂ ਦੀ ,ਅੱਖ ਖੁਲ੍ਹ ਗਈ ...


written by My Best Friend Parminder