ਲਾਹੌਰ ਦੇ ਗੁਰਦੁਆਰੇ 'ਚ ਸਿੱਖਾਂ ਨੂੰ ਭਾਈ ਤਾਰੂ ਸਿ&#2

Yaar Punjabi

Prime VIP
ਲਾਹੌਰ ਦੇ ਗੁਰਦੁਆਰੇ 'ਚ ਸਿੱਖਾਂ ਨੂੰ ਭਾਈ ਤਾਰੂ ਸਿੰਘ ਦਾ
ਸ਼ਹੀਦੀ ਦਿਹਾੜਾ ਨਾ ਮਨਾਉਣ ਦਿੱਤਾ


ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਸਿੱਖ ਭਾਈਚਾਰੇ ਨੂੰ ਝਗੜੇ ਵਾਲੇ ਗੁਰਦੁਆਰਾ ਸਾਹਿਬ ਵਿਚ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਉਣ ਦਿੱਤਾ ਗਿਆ। ਐਕਸਪ੍ਰੈਸ ਟ੍ਰਿਬਿਊਨ ਨੇ ਅੱਜ ਆਪਣੀ ਰਿਪੋਰਟ ਵਿਚ ਦੱਸਿਆ ਕਿ ਇਕ ਧਾਰਮਿਕ ਗਰੁੱਪ ਦਾਵਤ-ਏ-ਇਸਲਾਮੀ ਵੱਲੋਂ ਅਧਿਕਾਰੀਆਂ ਨੂੰ ਇਸ ਗੱਲ ਲਈ ਰਜ਼ਾਮੰਦ ਕਰਨ ਕਿ ਸਿੱਖਾਂ ਦੇ ਤਿਉਹਾਰ ਨਾਲੋਂ ਮੁਸਲਮਾਨਾਂ ਦਾ ਪਵਿੱਤਰ ਦਿਨ ਸ਼ਾਬ-ਏ-ਬਾਰਾਤ ਜ਼ਿਆਦਾ ਮਹੱਤਵਪੂਰਨ ਹੈ ਪਿੱਛੋਂ ਸਿੱਖਾਂ ਦੇ ਸੰਗੀਤ ਸਾਜ਼ ਬਾਹਰ ਸੁੱਟ ਦਿੱਤੇ ਗਏ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਸ਼ਾਬ-ਏ-ਬਾਰਾਤ ਜਿਹੜਾ ਕਲ੍ਹ ਨੂੰ ਮਨਾਇਆ ਜਾ ਰਿਹਾ ਹੈ ਦੇ ਖਤਮ ਹੋਣ ਤੱਕ ਸਿੱਖਾਂ ਨੂੰ ਧਾਰਮਿਕ ਸਮਾਗਮ ਕਰਨ ਤੋਂ ਰੋਕਣ ਲਈ ਗੁਰਦੁਆਰੇ ਦਾ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਸੀ। ਲਾਹੌਰ ਦੇ ਨੌਲੱਖਾ ਬਾਜ਼ਾਰ ਵਿਚ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਜਿਨ੍ਹਾਂ ਨੂੰ ਪੰਜਾਬ ਦੇ ਮੁਗਲ ਗਵਰਨਰ ਜ਼ਕਰੀਆ ਖਾਨ ਦੇ ਹੁਕਮ 'ਤੇ 1745 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਸਿੱਖ ਹਰੇਕ ਸਾਲ ਜੁਲਾਈ ਮਹੀਨੇ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਨ। ਭਾਵੇਂ ਭਾਰਤ ਦੀ ਵੰਡ ਪਿੱਛੋਂ ਗੁਰਦੁਆਰਾ ਸਾਹਿਬ ਵਾਲੀ ਥਾਂ ਨੂੰ ਅਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ ਫਿਰ ਵੀ ਸਿੱਖਾਂ ਨੂੰ ਕੁਝ ਪਾਬੰਦੀਆਂ ਨਾਲ ਇਸ ਨੂੰ ਵਰਤਣ ਦੀ ਇਜਾਜ਼ਤ ਸੀ। ਚਾਰ ਸਾਲ ਪਹਿਲਾਂ ਦਾਵਤ-ਏ-ਇਸਲਾਮੀ ਨੇ ਦਾਅਵਾ ਕੀਤਾ ਸੀ ਕਿ ਗੁਰਦੁਆਰਾ 15ਵੀਂ ਸਦੀ ਦੇ ਮੁਸਲਿਮ ਸੰਤ ਪੀਰ ਸ਼ਾਹ ਕਾਕੂ ਦੀ ਕਬਰ ਵਾਲੀ ਥਾਂ 'ਤੇ ਸਥਿਤ ਹੈ। ਇਸ ਗਰੁੱਪ ਦਾ ਦਾਅਵਾ ਹੈ ਕਿ ਕਾਕੂ ਬਾਬਾ ਫਰੀਦੂਦੀਨ ਗੰਜਸ਼ਕਰ ਦਾ ਪੋਤਾ ਸੀ, ਪਰ ਇਹ ਦਾਅਵਾ ਨਾਮੰਨਣਯੋਗ ਹੈ ਕਿਉਂਕਿ ਗੰਜਸ਼ਕਰ ਦੀ ਮੌਤ 1280 ਵਿਚ ਹੋਈ ਸੀ ਜਦਕਿ ਇਹ ਸੰਗਠਨ ਦਾਅਵਾ ਕਰਦਾ ਹੈ ਕਿ ਕਾਕੂ ਦੀ ਮੌਤ 200 ਸਾਲ ਪਿੱਛੋਂ 1477 ਵਿਚ ਹੋਈ ਸੀ। ਸਿੱਖ ਭਾਈਚਾਰੇ ਨੇ ਅਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਕੋਲ ਪਹੁੰਚ ਕੀਤੀ ਸੀ ਜਿਸ ਨੇ ਦੋਵਾਂ ਫਿਰਕਿਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਆਪੋ-ਆਪਣੇ ਧਰਮ ਅਨੁਸਾਰ ਧਾਰਮਿਕ ਸਮਾਗਮ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਦਾਵਤ-ਏ-ਇਸਲਾਮੀ ਇਸ ਗੁਰਦੁਆਰਾ ਸਾਹਿਬ ਦੀ ਥਾਂ ਨੂੰ ਹਰੇਕ ਵੀਰਵਾਰ ਆਪਣੇ ਸਮਾਗਮ ਲਈ ਵਰਤਦੀ ਹੈ ਜਦਕਿ ਸਿੱਖ ਸਾਲ ਵਿਚ ਕੇਵਲ ਇਕ ਵਾਰ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਵਰਤਦੇ ਹਨ। ਇਸ ਸਾਲ ਜਦੋਂ 13 ਜੁਲਾਈ ਨੂੰ ਸਿੱਖ ਸੰਗੀਤ ਸਾਜ਼ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਕੇ ਗਏ ਤਾਂ ਦਾਵਤ-ਏ-ਇਸਲਾਮੀ ਦੇ ਕਾਰਕੁਨਾਂ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਅਤੇ ਉਨ੍ਹਾਂ ਨੂੰ ਮੁੜ ਗੁਰਦੁਆਰੇ 'ਚ ਲਿਜਾਣ ਤੋਂ ਰੋਕ ਦਿੱਤਾ। ਸਿੱਖ ਭਾਈਚਾਰੇ ਦੇ ਮੈਂਬਰਾਂ ਜਿਨ੍ਹਾਂ ਚੋਂ ਬਹੁਤਿਆਂ ਨੇ ਆਪਣਾ ਨਾਂਅ ਗੁਪਤ ਰੱਖਣਾ ਚਾਹਿਆ ਨੇ ਦੱਸਿਆ ਕਿ ਗਰੁੱਪ ਦੇ ਨੇਤਾ ਸੁਹੇਲ ਬੱਟ ਨੇ ਦਾਅਵਾ ਕੀਤਾ ਕਿ ਗੁਰਦੁਆਰਾ ਹੁਣ ਮਸਜਿਦ ਬਣ ਗਿਆ ਹੈ ਅਤੇ ਸਿੱਖਾਂ ਨੂੰ ਹੁਣ ਸੰਗੀਤ ਸਾਜ਼ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੱਟ ਨੇ ਵੀ ਸਵੀਕਾਰ ਕੀਤਾ ਕਿ ਉਸ ਨੇ ਸਿੱਖਾਂ ਨੂੰ ਧਾਰਮਿਕ ਸਮਾਗਮ ਕਰਨ ਤੋਂ ਰੋਕਿਆ ਸੀ ਅਤੇ ਦਾਅਵਾ ਕੀਤਾ ਕਿ ਗੁਰਦੁਆਰਾ ਮਸਜਿਦ ਦੇ ਵਿਹੜੇ ਵਿਚ ਸੀ। ਬੱਟ ਨੇ ਕਿਹਾ ਕਿ ਸਿੱਖਾਂ ਦੇ ਸਮਾਗਮ ਨਾਲੋਂ ਸ਼ਾਬ-ਏ-ਬਾਰਾਤ ਜਿਆਦਾ ਮਹੱਤਵਪੂਰਨ ਹੈ ਅਤੇ ਪ੍ਰਾਪਰਟੀ ਬੋਰਡ ਨੇ ਉਨ੍ਹਾਂ ਦੇ ਗਰੁੱਪ ਦੇ ਪੱਖ ਨੂੰ ਸਵੀਕਾਰ ਕਰ ਲਿਆ ਸੀ। ਪ੍ਰਾਪਟੀ ਬੋਰਡ ਦੇ ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਸ਼ਾਬ-ਏ-ਬਾਰਾਤ ਖਤਮ ਹੋਣ ਤਕ ਸਿੱਖਾਂ ਨੂੰ ਆਪਣਾ ਸ਼ਹੀਦੀ ਸਮਾਗਮ ਅੱਗੇ ਪਾਉਣ ਲਈ ਆਖਿਆ ਸੀ। ਪ੍ਰਾਪਟੀ ਬੋਰਡ ਦੇ ਪ੍ਰਸ਼ਾਸਕ ਫਰਾਜ਼ ਅਬਾਸ ਜਿਹੜੇ ਸਮੁੱਚੇ ਪਾਕਿਸਤਾਨ ਵਿਚ ਸਿੱਖਾਂ ਦੇ ਮਾਮਲਿਆਂ ਨੂੰ ਨਜਿੱਠਦੇ ਹਨ ਨੇ ਮੰਨਿਆਂ ਕਿ ਸਿੱਖਾਂ ਨੂੰ ਗੁਰਦੁਆਰੇ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਪ੍ਰਾਪਰਟੀ ਬੋਰਡ ਦਾ ਸਿੱਖਾਂ ਨੂੰ ਗੁਰਦੁਆਰੇ 'ਚ ਦਾਖਲ ਹੋਣ ਤੋਂ ਰੋਕਣ ਦਾ ਫ਼ੈਸਲਾ ਸੰਵਿਧਾਨ ਦੇ ਖਿਲਾਫ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਾਪਰਟੀ ਬੋਰਡ ਤਕ ਪਹੁੰਚ ਕੀਤੀ ਸੀ ਪਰ ਉਨ੍ਹਾਂ ਨੂੰ ਸ਼ਾਬ-ਏ-ਬਾਰਾਤ ਖਤਮ ਹੋਣ ਤਕ ਉਡੀਕ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਪੁੱਛਿਆ ਕਿ ਅਸੀਂ ਆਪਣੇ ਧਰਮ ਨਾਲ ਸਬੰਧਤ ਸਮਾਗਮ ਕਿਵੇਂ ਅੱਗੇ ਪਾ ਸਕਦੇ ਹਾਂ ਅਤੇ ਸਰਕਾਰ ਉਨ੍ਹਾਂ ਦੇ ਮਾਮਲੇ ਵੱਲ ਧਿਆਨ ਨਹੀਂ ਦੇ ਰਹੀ। ਸ. ਬਿਸ਼ਨ ਸਿੰਘ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਇਫ਼ਤਿਖਾਰ ਚੌਧਰੀ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਚ ਘੱਟਗਿਣਤੀਆਂ ਦੇ ਹੱਕਾਂ ਦੀ ਉਲੰਘਣਾਂ ਵਿਰੁੱਧ ਆਪਣੇ ਤੌਰ 'ਤੇ ਕਾਰਵਾਈ ਕਰਨ।
 

Yaar Punjabi

Prime VIP
Re: ਲਾਹੌਰ ਦੇ ਗੁਰਦੁਆਰੇ 'ਚ ਸਿੱਖਾਂ ਨੂੰ ਭਾਈ ਤਾਰੂ ਸ&#2623

oh lahore jithe 50 saaal sikh raj reha othe v eh kuch hou,,,,sachi aas ni si
 
Top