ਗੱਦਾਫੀ ਜੰਗਬੰਦੀ ਲਈ ਤਿਆਰ, ਉਪ ਵਿਦੇਸ਼ ਮੰਤਰੀ ਨੂੰ &#2

ਤ੍ਰਿਪੋਲੀ, 4 ਅਪ੍ਰੈਲ (ਭਾਸ਼ਾ)¸ ਲੀਬੀਆ ਦੇ ਨੇਤਾ ਕਰਨਲ ਮੁਅੱਮਰ ਗੱਦਾਫੀ ਨੇ ਦੇਸ਼ ਵਿਚ ਜਾਰੀ ਖਾਨਾਜੰਗੀ ਗੱਲਬਾਤ ਦੇ ਜ਼ਰੀਏ ਹੱਲ ਕਰਨ ਦੀ ਖਾਹਿਸ਼ ਦਾ ਇਜ਼ਹਾਰ ਕਰ ਦਿਤਾ। ਉਧਰ ਲੀਬੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਫੋਰਸਾਂ ਤੇ ਬਾਗੀਆਂ ਦੇ ਵਿਚਾਲੇ ਭਾਰੀ ਝੜਪਾਂ ਜਾਰੀ ਹਨ। ਮਿਸਰਾਤਾ ਵਿਚ ਫਸੇ ਸੈਕੜੇ ਜ਼ਖਮੀਆਂ ਨੂੰ ਲੈ ਕੇ ਤੁਰਕੀ ਦਾ ਇਹ ਜਹਾਜ਼ ਬਿਨ ਗਾਜ਼ੀ ਪਹੁੰਚ ਗਿਆ। ਇਹ ਗੱਲ ਲੀਬੀਆ ਦੇ ਉਪ ਵਿਦੇਸ਼ ਮੰਤਰੀ ਅਬਦੁਲ ਆਤੀ ਅਬੀਦੀ ਨੇ ਏਥਨਜ਼ ਵਿਚ ਯੂਨਾਨੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵਿਚ ਕਹੀ। ਉਪ ਵਿਦੇਸ਼ ਮੰਤਰੀ ਨੇ ਦਸਿਆ ਕਿ ਉਨ੍ਹਾਂ ਨੇ ਯੂਨਾਨੀ ਪ੍ਰਧਾਨ ਮੰਤਰੀ ਨੂੰ ਕਰਨਲ ਗੱਦਾਫੀ ਦਾ ਇਕ ਪੈਗਾਮ ਪਹੁੰਚਾਇਆ ਹੈ ਤੇ ਕਿਹਾ ਕਿ ਗੱਦਾਫੀ ਸਰਕਾਰ ਦੇਸ਼ ਵਿਚ ਜਾਰੀ ਖਾਨਾਜੰਗੀ ਦੇ ਖਾਤਮੇ ਤੇ ਸਮੱਸਿਆ ਦਾ ਹੱਲ ਲੱਭਣ ਲਈ ਸੰਜੀਦਾ ਹੈ।
 
Top