ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸ&#2

gurpreetpunjabishayar

dil apna punabi
ਕਦੇ ਵਿਹੜੇ ਦੇ ਵਿੱਚ ਫਿਰਦੀ ਸੀ
ਕਦੇ ਕੋਠੇ ਉੱਤੇ ਚੜਦੀ ਸੀ ,
ਕਦੇ ਗਿੱਲ੍ਹੇ ਵਾਲ ਸੁਕਾਉਂਦੀ ਸੀ
ਕਦੇ ਧੁੱਪੇ ਬਹਿ ਕੇ ਪੜਦੀ ਸੀ ,
ਮੈਂ ਸਾਹ ਉਹਦੇ ਵਿੱਚ ਲੈਂਦਾ ਸੀ ਉਹ ਪੌਣਾਂ ਵਾਂਗੂ ਵਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਕਦੇ ਉਹਨੂੰ ਤੱਕ ਲੈਂਦਾ ਸੀ ਬਨੇਰੇ ਦੀਵੇ ਧਰਦੀ ਨੂੰ ,
ਹੱਥਾਂ ਦੇ ਵਿੱਚ ਲੈ ਕੇ ਲੋਅ ਦੀ ਉਮਰ ਲੰਮੇਰੀ ਕਰਦੀ ਨੂੰ ,
ਝਿੜਕ ਦਿੰਦੀ ਸੀ ਨੇਰ੍ਹੇ ਨੂੰ ਉਹ ਚੰਨ ਉੱਤੇ ਚੜ ਬਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਪੀਰਾਂ ਦੇ ਦਰ ਧਾਗੇ ਬੰਨ ਕੇ ਜਦ ਵੰਗਾਂ ਨੂੰ ਟੰਗਦੀ ਸੀ ,
ਰੱਬ ਵਰਗੇ ਮੁੱਖ ਵਾਲੀ ਉਹ ਖੌਰੇ ਕੀ ਰੱਬ ਤੋਂ ਮੰਗਦੀ ਸੀ ,
ਨਿੱਤ ਬਹਿ ਕੇ ਵਿੱਚ ਪੱਥਰਾਂ ਦੇ ਖੌਰੇ ਕੀ ਸੁਣਦੀ ਕੀ ਕਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !

ਫੇਰ ਇੱਕ ਦਿਨ ਇੰਝ ਵੀ ਹੋਇਆ
ਮੈਨੂੰ ਨਜ਼ਰ ਨਾ ਆਈ ਉਹ ,
ਵੇਖੀ ਵਿੱਚ ਬਜ਼ਾਰ ਦੇ ਚਿਰ ਤੋਂ
ਆਪਣੀ ਮਾਂਗ ਸਜਾਈ ਉਹ ,
ਬੱਸ ਓਹੀ '' ਗੁਰਪ੍ਰੀਤ'' ਨੂੰ ਭੁੱਲਦੀ ਨਾ ਜੋ ਉਹਦੇ ਹੱਥੀਂ ਮਹਿੰਦੀ ਸੀ !
ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ ਸੀ !
 

RaviSandhu

SandhuBoyz.c0m
Re: ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ &#2616

:kiven bhut sohna 22ji saade gher laage kj likh dinde na saade te vi dhukna si
 
Re: ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ &#2616

nice g..
 
Re: ਸਾਡੇ ਘਰ ਦੀ ਪਿਛਲੀ ਗਲੀ ਵਿੱਚ ਇੱਕ ਕੁੜੀ ਰਹਿੰਦੀ &#2616

nyccccccccccccccccccccc
 
Top