ਅੱਜ ਛਾਈ ਏ ਉਦਾਸੀ

ਅੱਜ ਛਾਈ ਏ ਉਦਾਸੀ ਸਾਡੇ ਮਨ ਤੇ, ਤੇ ਚੁੱਪ ਚੁੱਪ ਰਹਿਣ ਲੱਗ ਪਏ,
ਕੋਈ ਲੁੱਟ ਸਾਡਾ ਚੈਨ ਰਾਹੇ ਪੈ ਗਿਆ ਤੇ ਦੀਵੇ ਅੱਖੀਆਂ ਦੇ ਜੱਗ ਪਏ,
ਸਾਡੇ ਹਾਸੇ ਅਤੇ ਖੇੜਿਆਂ ਨੂੰ ਅੱਗ ਲੱਗ ਗਈ ਤੇ ਭਾਂਬੜ ਗੁੱਸੇ ਦੇ ਮੱਘ ਪਏ,
ਸਾਡੀ ਚੁੱਪ ਨੂੰ ਦਿਵਾਨਗੀ ਦਾ ਨਾਉਂ ਦੇਕੇ ਤੇ ਲੋਕੀਂ ਝੱਲਾ ਝੱਲਾ ਕਹਿਣ ਲੱਗ ਪਏ,
"ਪ੍ਰੀਤ" ਹਜੈ ਵੀ ਉਡੀਕੇ ਉਸ ਰਾਹ ਤੇ ਜਿੱਥੇ ਸੱਜਣ ਸਾਨੂੰ ਸੀ ਇੱਕਲਾ ਛੱਡ ਗਏ ।
 
Top