ਨਵੀ ਪੀੜ

Arun Bhardwaj

-->> Rule-Breaker <<--
ਨਿੱਤ ਨਵੀ ਪੀੜ ਪੁੰਗਰਦੀ ਮੇਰੇ ਦਿਲ ਦੇ ਵਿਹੜੇ 'ਚੋ
ਪਾਣੀ ਦੀ ਥਾਂ ਜਹਿਰ ਮਿਲੀ ਹੈ ਇਹਨੂੰ ਸਾਵਣ ਤੇਰੇ ਚੋ

ਆਪਣਾ ਆਪ ਤੱਕਿਆਂ ਨਹੀ ਤੇਰੀ ਖੈਰ ਮਨਾਉਂਦੇ ਸੀ
ਤੈਨੂੰ ਵੀ ਪਤਾ ਅਸੀਂ ਜੋ ਵੀ ਮੰਗਿਆਂ ਸਾਧਾ ਦੇ ਡੇਰੇ ਚੋ

ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਆ ਸੱਜਣਾ
ਕੱਢ ਨਹੀਓ ਹੋਇਆ ਸਾਥੋਂ ਤੈਨੂੰ ਖਿਆਲਾਂ ਦੇ ਘੇਰੇ ਚੋ

ਲਾਲੀ ਵੀ ਚਿਰਾਗ ਹੁੰਦਾ ਸੀ ਕਦੇ ਰੋਸ਼ਨੀ ਦੇਣ ਵਾਲਾ
ਬੁਝ ਚੁੱਕਿਆ ਜੋ ਤੈਥੋਂ ਪਛਾਣਿਆ ਜਾਂਦਾ ਨੀ ਨੇਹਰੇ ਚੋ

ਲਾਲੀ ਅੱਪਰਾ { ਤਜਿੰਦਰ ਅੱਪਰਾ }
 
Top