ਮੈਂ ਹੋਵਾਂ ਆਖਰੀ ਸਾਹਾਂ ਤੇ ਓ ਮਿਲਣ ਮੈਨੂੰ ਆਵੇ

→ ✰ Dead . UnP ✰ ←

→ Pendu ✰ ←
Staff member
mere ਜੁਰਮਾ ਦਾ ਰੱਬ

ਐਸਾ ਫ਼ੈਸਲਾ ਸੁਣਾਵੇ

ਮੈਂ ਹੋਵਾਂ ਆਖਰੀ ਸਾਹਾਂ ਤੇ ਓ ਮਿਲਣ ਮੈਨੂੰ ਆਵੇ

ਮੇਰੇ ਸੀਨੇ ਉੱਤੇ ਹੋਣ ਜਖ਼ਮ ਹਜ਼ਾਰਾਂ

ਮੇਰਾ ਵੇਖ-ਵੇਖ ਹਾਲ ਉਹਦੀ ਅਖ੍ਹ ਭੱਰ ਆਵੇ

ਮੈਨੂੰ ਬੁੱਕਲ ਚ ਲੈ ਕੇ ਓ ਉਚੀ-ਉਚੀ ਰੋਵੇ

ਬੱਸ ਅੱਜ ਮੇਰੇ ਉੱਤੇ ਏਨਾ ਹੱਕ ਓਹ ਜਤਾਵੇ

ਪਹਿਲਾ ਰੁਸਦੀ ਸੀ ਜਿਵੇਂ ਓਹ ਗੱਲ-ਗੱਲ ਉੱਤੇ

ਅੱਜ ਫਿਰ ਕਿਸੇ ਗੱਲੋਂ ਮੇਰੇ ਨਾਲ ਰੁੱਸ ਜਾਵੇ

ਫਿਰ ਰੋਂਦੀ-ਰੋਂਦੀ ਕਹੇ"ਤੈਨੂੰ ਕਦੇ ਨੀ ਬੁਲਾਊਨਾ"

ਓਹਦਾ ਸੁਣ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ

ਇਹੀ ਕਰਮਾਂ ਦੀ ਗੱਲ ਓਹਨੂੰ ਕਿਵੇਂ ਸ੍ਮ੍ਝਾਵਾਂ

ਓਹਨੂੰ ਛੱਡ ਕੇ ਮੈਂ ਜਾਵਾ ਦਿਲ ਮੇਰਾਵੀ ਨਾ ਚਾਹਵੇ

ਓਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ

ਮੇਰਾ ਆਖਰੀ ਓਹੋ ਸਾਹ ਏਨਾ ਲੰਮਮਾ ਹੋ ਜਾਵੇ

ਕ਼ੁਝ ਪੱਲ ਰੋਵਾਂ ਉਸਦੀਯਾਂ ਬਾਹਾਂ ਦੀ ਕੈਦ ਵਿਚ

ਮੈਨੂੰ ਵਿਛੋੜੇ ਨਾਲੋ ਪਹਿਲਾ ਰੱਬਾ ਮੌਤ ਆ ਜਾਵੇ

ਬੱਸ ਪੂਰੀ ਕਰ ਦੇ ਮੇਰੀ ਆਖਰੀ ਖ਼ੁਯਾਇਸ਼

ਮੇਰੀ ਲਾਸ਼ ਨੂ ਓਹ ਆਪਣੀ ਚੁੰਨੀ ਨਾਲ ਡੱਕ ਜਾਵੇ

ਮੈਂ ਆਵਾਂਗੀ ਉਡੀਕੀ ਅਗਲੇ ਜਨਮ ਚ

ਜਾਂਦੀ-ਜਾਂਦੀ ਫਿਰ ਝੂਠਾ ਜਿਹਾ ਵਾਦਾ ਕਰ ਜਾਵੇ

ਓਹਦੇ ਸਾਹਮਣੇ ਮੇਰੇ ਨੈਣਾ ਦੇ ਚਿਰਾਗ ਬੁਝ ਜਾਣ

ਉਹਦੀ ਪੁਨਿਯਾ ਨੂ ਕੋਈ ਮੱਸਿਯਾ ਦਾ ਦਾਗ ਲਗ ਜਾਵੇ

ਮਥੇ ਰਗੜ-ਰਗੜ ਲਖ ਮੰਗੇ ਫਰਿਆਦਾਂ

ਮੈਂ ਕਦੀ ਮੁੜਕੇ ਨਾ ਆਵਾਂ

ਕਦੀ ਮੁੜਕੇ ਨਾ ਆਵਾ



____
Jass
 
Top