ਇਸ ਨੂੰ ਕਹਿੰਦੇ ਨੇ ਪਿਆਰ.....

Yaar Punjabi

Prime VIP
ਰੀਤੂ ਅਤੇ ਅਮਰ ਦੀ ਕਹਾਣੀ ਹੀਰ-ਰਾਂਝਾ, ਸੋਹਣੀ-ਮਹੀਵਾਲ ਤੋਂ ਘੱਟ ਨਹੀਂ ਹੈ। ਜਿਸ ਨੂੰ ਪੜ੍ਹਨ ਅਤੇ ਸੁਣਨ ਤੋਂ ਬਾਅਦ ਮੂੰਹੋਂ ਸਿਰਫ਼ ਇੱਕ ਹੀ ਗੱਲ ਨਿੱਕਲਦੀ ਹੈ। ਵਾਹ! ਇਸ ਨੂੰ ਕਹਿੰਦੇ ਨੇ ਪਿਆਰ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ।

ਰੀਤੂ ਅਤੇ ਅਮਰ ਦੋਵੇਂ ਇੱਕ ਹੀ ਕੰਪਲੈਕਸ 'ਚ ਕੁਝ ਦਿਨਾਂ ਪਹਿਲਾਂ ਹੀ ਰਹਿਣ ਆਏ ਹਨ। ਇਸ ਬਿਲਡਿੰਗ ਨੂੰ ਬਣੇ ਬਹੁਤਾ ਸਮਾਂ ਨਹੀਂ ਹੋਇਆ। ਰੀਤੂ ਜਿੱਥੇ ਸੋਹਣੀ ਕੁੜੀ ਹੈ, ਉੱਥੇ ਅਮਰ ਵੀ ਸਮਾਰਟ ਅਤੇ ਹੈਂਡਸਮ ਹੈ। ਨਜ਼ਰਾਂ-ਨਜ਼ਰਾਂ ਨਾਲ ਉੱਤਰੇ ਦੋਵੇਂ ਇੱਕ-ਦੂਜੇ ਦੇ ਦਿਲ 'ਚ। ਲਿਫਟ 'ਚ ਜਦੋਂ ਪਹਿਲੀ ਵਾਰ ਦੋਵੇਂ ਇਕੱਲੇ ਮਿਲੇ, ਤਾਂ ਜਾਣ-ਪਛਾਣ ਦੇ ਹਿਸਾਬ ਨਾਲ ਅਮਰ ਨੇ ਰੀਤੂ ਨੂੰ ਹੈਲੋ ਕਿਹਾ ਅਤੇ ਆਪਣਾ ਨਾਮ ਦੱਸਦੇ ਹੋਏ ਰੀਤੂ ਤੋਂ ਨਾਮ ਪੁੱਛਿਆ। ਰੀਤੂ ਨੇ ਰਿਐਕਟ ਇਸ ਤਰ੍ਹਾਂ ਕੀਤਾ ਜਿਵੇਂ ਉਹਨਾਂ ਤੋਂ ਬਿਨਾ ਹੋਰ ਵੀ ਕੋਈ ਲਿਫਟ ਵਿੱਚ ਹੋਵੇ। ਮੀ? ਆਈ ਐਮ ਰੀਤੂ।

ਇਸ ਤਰ੍ਹਾਂ ਕਦੇ-ਕਦਾਈਂ ਮਿਲਣ 'ਤੇ ਦੋਵੇਂ ਇੱਕ-ਦੋ ਗੱਲਾਂ ਕਰ ਲਿਆ ਕਰਦੇ ਸਨ। ਜਿਵੇਂ ਕਿ ਪਹਿਲਾਂ ਕਿੱਥੇ ਰਹਿੰਦੇ ਸੀ, ਜਾਂ ਤੁਸੀਂ ਕੀ ਕਰਦੇ ਹੋ, ਵਗੈਰਾ-ਵਗੈਰਾ। ਇਸ ਤੋਂ ਬਾਅਦ ਦੋਵਾਂ ਦੇ ਫ੍ਰੈਂਡ ਸਰਕਲ ਰਾਹੀਂ ਦੋਵਾਂ 'ਚ ਸੰਪਰਕ ਵਧਿਆ। ਹੋਰ ਫਲੈਟਸ ਦੇ ਦੋਸਤ ਅਤੇ ਰੀਤੂ ਦੀਆਂ ਸਹੇਲੀਆਂ ਰਾਹੀਂ ਅੱਗੇ ਦੀ ਜਾਣਕਾਰੀ ਦੋਵਾਂ ਤੱਕ ਪਹੁੰਚ ਜਾਂਦੀ ਸੀ। ਅੱਗ ਤਾਂ ਦੋਵੇਂ ਪਾਸੇ ਲੱਗੀ ਹੋਈ ਸੀ। ਚੋਰੀ-ਛੁਪੇ ਮਿਲਣਾ, ਫੋਨ 'ਤੇ ਗੱਲ ਕਰਨਾ ਸ਼ੁਰੂ ਹੋਇਆ।

ਸਾਲ-ਦੋ ਸਾਲ ਦੀਆਂ ਇਹਨਾਂ ਮੁਲਾਕਾਤਾਂ ਤੋਂ ਬਾਅਦ ਰੀਤੂ ਨੇ ਇੱਕ ਦਿਨ ਅਮਰ ਨੂੰ ਦੱਸਿਆ ਕਿ ਉਸਦੇ ਦਿਲ 'ਚ ਛੇਦ ਹੈ। ਪਹਿਲਾਂ ਤਾਂ ਅਮਰ ਦਾ ਦਿਲ ਧੱਕ-ਧੱਕ ਕਰਨ ਲੱਗਿਆ। ਇੱਕ ਪਲ ਤਾਂ ਉਸ ਨੂੰ ਲੱਗਿਆ ਕਿ ਅਜਿਹੀ ਗੰਭੀਰ ਬਿਮਾਰੀ ਉਸ ਨੂੰ ਖੁਦ ਨੂੰ ਹੀ ਹੋਵੇ।

ਰੀਤੂ ਅੱਗੇ ਬੋਲੀ ਕਿ ਪਰ ਘਰ ਦੀ ਆਰਥਿਕ ਸਥਿਤੀ ਜਿਆਦਾ ਠੀਕ ਨਾ ਹੋਣ ਦੇ ਕਾਰਨ ਉਸਦਾ ਆਪਰੇਸ਼ਨ ਨਹੀਂ ਹੋ ਸਕਿਆ। ਜੇਕਰ ਤੂੰ ਚਾਹੇਂ ਤਾਂ ਆਪਣਾ ਜੀਵਨਸਾਥੀ ਕੋਈ ਦੂਜਾ ਚੁਣ ਸਕਦਾ ਹੈਂ। ਮੈਂ ਤੈਨੂੰ ਇਹ ਗੱਲ ਪਹਿਲਾਂ ਵੀ ਦੱਸਣਾ ਚਾਹੁੰਦੀ ਸੀ, ਪਰ ਪਤਾ ਨਹੀਂ ਸਮਾਂ ਕਦੋਂ ਨਿੱਕਲਦਾ ਗਿਆ ਅਤੇ ਅੱਜ ਸਾਨੂੰ ਮਿਲੇ 2 ਸਾਲ ਹੋਣ ਨੂੰ ਆਏ ਹਨ, ਪਰ ਅਜੇ ਵੀ ਕੁਝ ਦੇਰ ਨਹੀਂ ਹੋਈ ਹੈ।

ਜੀਵਨ 'ਚ ਕਦੇ ਉਹਨਾਂ ਲੋਕਾਂ 'ਤੇ ਭਰੋਸਾ ਨਾ ਕਰੋ, ਸਮਾਂ ਬਦਲਣ ਨਾਲ ਜਿਹਨਾਂ ਦੀਆਂ ਭਾਵਨਾਵਾਂ ਵੀ ਬਦਲ ਜਾਂਦੀਆਂ ਹਨ, ਬਲਕਿ ਉਹਨਾਂ ਲੋਕਾਂ 'ਤੇ ਭਰੋਸਾ ਕਰੋ ਜਿਹਨਾਂ ਦੀ ਭਾਵਨਾਵਾਂ ਸਮਾਂ ਬਦਲਣ ਨਾਲ ਨਹੀਂ ਬਦਲਦੀਆਂ।ਸੋਚ-ਵਿਚਾਰ ਕਰਨ ਤੋਂ ਬਾਅਦ ਅਮਰ ਰੀਤੂ ਦੀ ਮੈਡੀਕਲ ਰਿਪੋਰਟ ਲੈ ਕੇ ਚੇਨੰਈ ਦੇ ਹਸਪਤਾਲ ਗਿਆ ਅਤੇ ਇਲਾਜ ਦੇ ਖਰਚ ਬਾਰੇ ਪਤਾ ਲਗਾਇਆ, ਜਿਸ 'ਚ ਢਾਈ ਤੋਂ ਤਿੰਨ ਲੱਖ ਰੁਪਏ ਖਰਚ ਆਉਣਾ ਸੀ। ਅਮਰ ਨੇ ਆਪਣੀ ਸੈਲੇਰੀ ਦੇ ਸਾਰੇ ਖਰਚ ਬੰਦ ਕਰਕੇ ਪੈਸਾ ਜੋੜਣਾ ਸ਼ੁਰੂ ਕੀਤਾ। ਇੱਥੋਂ ਤੱਕ ਕਿ ਘੰਟਿਆਂ ਤੱਕ ਰੀਤੂ ਨਾਲ ਫੋਨ 'ਤੇ ਗੱਲ ਬੰਦ ਕਰ ਦਿੱਤੀ। ਕਿਉਂਕਿ ਉਸ ਨੂੰ ਫੋਨ ਲਗਾਉਣ ਲਈ ਐਸਟੀਡੀ ਦਾ ਹੀ ਉਪਯੋਗ ਕਰਨਾ ਪੈਂਦਾ ਸੀ ਅਤੇ ਉਸਦਾ ਮਹੀਨੇ ਦਾ ਬਿੱਲ ਲਗਭਗ ਦੋ-ਢਾਈ ਹਜਾਰ ਆਉਂਦਾ ਸੀ। ਕਦੇ-ਕਦੇ ਹੀ ਥੋੜ੍ਹੇ ਸਮੇਂ ਲਈ ਫੋਨ ਲਗਾਉਂਦਾ। ਹੁਣ ਉਸਦੇ ਜੀਵਨ 'ਚ ਪੈਸਿਆਂ ਦੀ ਕਦਰ ਕਾਫ਼ੀ ਵਧ ਗਈ ਸੀ।

ਲਗਭਗ 2 ਸਾਲ 'ਚ ਉਸਨੇ ਡੇਢ ਲੱਖ ਰੁਪਏ ਜੋੜ ਲਏ। ਅਮਰ ਅਤੇ ਰੀਤੂ ਦੇ ਦੋਸਤਾਂ ਨੇ ਵੀ ਉਸਦੀ ਆਰਥਿਕ ਮੱਦਦ ਕੀਤੀ। ਆਪਣੇ ਮਾਤਾ-ਪਿਤਾ ਨੂੰ ਕਿਸੇ ਤਰ੍ਹਾਂ ਮਨਾ ਕੇ ਉਹ ਸਵਾ ਲੱਖ ਰੁਪਏ ਲੈਣ 'ਚ ਸਫ਼ਲ ਹੋ ਗਿਆ। ਅੰਤਰਜਾਤੀ ਹੋਣ ਦੇ ਕਾਰਨ ਕੁੜੀ ਦੇ ਮਾਤਾ-ਪਿਤਾ ਬਿਲਕੁਲ ਵੀ ਦੋਵਾਂ ਦੇ ਵਿਆਹ ਦੇ ਪੱਖ 'ਚ ਨਹੀਂ ਸਨ। ਇਸ ਲਈ ਦੋਵਾਂ ਨੇ ਚੁੱਪਚਾਪ ਚੇਨੰਈ ਜਾ ਕੇ ਇਲਾਜ ਕਰਵਾਇਆ ਅਤੇ ਫੋਨ 'ਤੇ ਰੀਤੂ ਦੇ ਮਾਤਾ-ਪਿਤਾ ਨੂੰ ਇਸਦੀ ਜਾਣਕਾਰੀ ਦਿੱਤੀ।

ਦੋਵਾਂ ਦੇ ਇਕੱਠੇ ਹੋਣ ਦੀ ਖ਼ਬਰ ਮਿਲਦੇ ਹੀ ਰੀਤੂ ਦੇ ਮਾਤਾ-ਪਿਤਾ ਨਰਾਜ ਹੋਏ ਅਤੇ ਅਮਰ ਦੇ ਘਰ ਉਸਦੇ ਮਾਤਾ-ਪਿਤਾ ਨਾਲ ਲੜਨ ਪਹੁੰਚ ਗਏ ਕਿ ਕਿਵੇਂ ਤੁਹਾਡਾ ਪੁੱਤ ਸਾਡੀ ਧੀ ਨੂੰ ਲੈ ਕੇ ਚਲਾ ਗਿਆ ਅਤੇ ਪੁਲਿਸ 'ਚ ਜਾ ਕੇ ਰਿਪੋਰਟ ਲਿਖਾਉਣ ਦੀ ਗੱਲ ਕਰਨ ਲੱਗੇ।

ਪਰ ਕੁਝ ਘੰਟਿਆਂ ਬਾਅਦ ਅਮਰ ਦੇ ਮਾਤਾ-ਪਿਤਾ ਰੀਤੂ ਦੇ ਘਰ ਗਏ ਅਤੇ ਉਹਨਾਂ ਨੂੰ ਨਿਮਰਤਾ ਨਾਲ ਬੋਲੇ 'ਤੁਸੀਂ ਹੀ ਨਹੀਂ ਦੋਵਾਂ ਦੇ ਵਿਆਹ ਦੇ ਅਸੀਂ ਵੀ ਖਿਲਾਫ ਸੀ। ਪਰ ਜਦੋਂ ਅਮਰ ਨੇ ਸਾਨੂੰ ਸਾਰੀ ਗੱਲ ਦੱਸੀ ਕਿ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਇਲਾਜ ਤੋਂ ਬਾਅਦ ਵਿਆਹ ਵੀ ਕਰਨ ਨੂੰ ਤਿਆਰ ਹਨ ਤਾਂ ਆਖਰ ਸਾਨੂੰ ਵੀ ਹਾਰ ਮੰਨਣੀ ਪਈ ਅਤੇ ਵਿਆਹ ਲਈ ਰਾਜੀ ਹੋਣਾ ਪਿਆ ਅਤੇ ਜਦੋਂ ਉਹ ਐਨਾ ਪਰੇਸ਼ਾਨ ਹੋ ਹੀ ਰਿਹਾ ਹੈ ਤੁਹਾਡੀ ਧੀ ਦੇ ਇਲਾਜ ਲਈ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀ ਇਹ ਗੱਲ ਮੰਨ ਲਓ। ਅਮਰ ਨੇ ਕਦੇ ਪੈਸੇ ਦਾ ਐਨਾ ਮਹੱਤਵ ਨਹੀਂ ਸਮਝਿਆ ਜਿੰਨਾ ਪਿਛਲੇ 2 ਸਾਲਾਂ 'ਚ ਉਸ ਨੂੰ ਸਮਝ 'ਚ ਆਇਆ ਹੈ। ਮੈਂ ਤਾਂ ਹਕੀਕਤ 'ਚ ਐਨਾ ਪ੍ਰੇਮ ਪਹਿਲੀ ਵਾਰ ਹੀ ਦੇਖਿਆ ਹੈ।'


ਸੋਚਣ ਦਾ ਸਮਾਂ ਮੰਗ ਕੇ ਉਸ ਸਮੇਂ ਵੀ ਰੀਤੂ ਦੇ ਮਾਤਾ-ਪਿਤਾ ਗੱਲ ਨੂੰ ਟਾਲ ਗਏ ਅਤੇ ਦੋ ਦਿਨ ਬਾਅਦ ਜਦੋਂ ਅਮਰ ਅਤੇ ਰੀਤੂ ਚੇਨੰਈ ਤੋਂ ਪਰਤੇ ਤਾਂ ਅਮਰ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਵੀ ਵਿਆਹ ਲਈ ਹਾਂ ਕਹਿ ਦਿੱਤੀ। ਦੋਵਾਂ ਨੇ ਬਹੁਤ ਧੂਮਧਾਮ ਨਾਲ ਵਿਆਹ ਰਚਾ ਕੇ ਹੋਰ ਪ੍ਰੇਮੀ ਜੋੜਿਆਂ ਲਈ ਮਿਸਾਲ ਪੇਸ਼ ਕੀਤੀ। ਅੱਜ ਵੀ ਦੋਵੇਂ ਆਪਣੇ ਗ੍ਰਹਿਸਥੀ ਬਹੁਤ ਸੋਹਣੀ ਤਰ੍ਹਾਂ ਚਲਾ ਰਹੇ ਹਨ।

ਜੀਵਨ 'ਚ ਕਦੇ ਉਹਨਾਂ ਲੋਕਾਂ 'ਤੇ ਭਰੋਸਾ ਨਾ ਕਰੋ, ਸਮਾਂ ਬਦਲਣ ਨਾਲ ਜਿਹਨਾਂ ਦੀਆਂ ਭਾਵਨਾਵਾਂ ਵੀ ਬਦਲ ਜਾਂਦੀਆਂ ਹਨ, ਬਲਕਿ ਉਹਨਾਂ ਲੋਕਾਂ 'ਤੇ ਭਰੋਸਾ ਕਰੋ ਜਿਹਨਾਂ ਦੀ ਭਾਵਨਾਵਾਂ ਸਮਾਂ ਬਦਲਣ ਨਾਲ ਨਹੀਂ ਬਦਲਦੀਆਂ। ਜਿਵੇਂ ਅਮਰ ਨੇ ਕੀਤਾ ਰੀਤੂ ਦੀ ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਵੀ ਉਸਦੀ ਚਾਹਤ 'ਚ ਕੋਈ ਕਮੀ ਨਹੀਂ ਆਈ।
 
Top