ਕਿੱਦਾਂ ਹੋ ਸਕਦਾ ਏ ਇਸ਼ਕ ਵਿੱਚ ਨੁਕਸਾਨ ਨਾ ਹੋਵੇ !!

Mandeep_Kalsi

Mandeep Kalsi
ਦਿਲ ਕਮਜ਼ੋਰ ਹੋਵੇ ਡੌਲਿਆਂ ਵਿੱਚ ਜਾਨ ਨਾ ਹੋਵੇ,
ਐਸਾ ਆਸ਼ਕ ਹੁਣ ਮਾਸ਼ੂਕ ਨੂੰ ਪਰਵਾਨ ਨਾ ਹੋਵੇ !!

ਕੁੱੜੀਆਂ ਪਿੱਛੇ ਗੇੜੀ ਲਾਵੇ ਕੱਟ ਚਲਾਨ ਨਾ ਹੋਵੇ,
ਕਿੱਦਾਂ ਹੋ ਸਕਦਾ ਏ ਇਸ਼ਕ ਵਿੱਚ ਨੁਕਸਾਨ ਨਾ ਹੋਵੇ !!

ਤੇਰੇ ਹੁਸਨ ਦੀ ਤੌਹੀਨ ਹੈ ਇਹ ਹੋ ਨਹੀਂ ਸਕਦਾ,
ਕਿ ਬੰਦਾ ਵੇਖ ਲਏ ਤੈਨੂੰ ਤੇ ਬਈਮਾਨ ਨਾ ਹੋਵੇ !!

ਏਦਾਂ ਦਾ ਪਤੀ ਤਾਂ ਕਿਸਮਤ ਨਾਲ ਮਿਲਦਾ ਏ,
ਕਾਰ ਸੋਹਣੀ, ਬਟੁਆ ਭਾਰਾ, ਤੇ ਮੂੰਹ ਜੁਬਾਨ ਨਾ ਹੋਵੇ !!

ਕਾਉਂਟਰ ਤੇ ਖਲੋਤੀ ਸੁੰਦਰ ਲੜਕੀ ਵੇਚਦੀ ਸੌਦਾ,
ਅੰਦਰ ਜਾਣਾ ਈ ਜਾਣਾ ਚਾਹੇ ਜੇਭ 'ਚ ਭਾਨ ਨਾ ਹੋਵੇ !!

ਚੋਰਾਂ ਵਾਂਗ ਅੱਖ ਬਚਾ ਕੇ ਉਹ ਬਜ਼ਾਰ 'ਚੋਂ ਲੰਘਦਾ,
ਮਾਸ਼ੂਕ ਦੇ ਪਿਉ ਦੀ ਜੁਤੀਆਂ ਦੀ ਦੁਕਾਨ ਨਾ ਹੋਵੇ !!

ਸ਼ੁਕਰੀਆ ਲੋਕਾਂ ਦਾ ਤਾੜੀ ਮਾਰ ਦਿੰਦੇ ਨੇ,
"ਕਲਸੀ" ਦੇ ਸ਼ੇਅਰਾਂ ਵਿੱਚ ਭਾਵੇਂ ਜਾਂਨ ਨਾ ਹੋਵੇ !!
 

Arun Bhardwaj

-->> Rule-Breaker <<--
Ginni%20Singh.gif
 
Top