ਲਫਜ਼ਾਂ ਦੇ ਵਾਰ

Arun Bhardwaj

-->> Rule-Breaker <<--
ਮੈਂ ਹਥਿਆਰ ਦੇ ਵਾਰ ਤੋਂ ਨਹੀਂ
ਲਫਜ਼ਾਂ ਦੇ ਵਾਰ ਤੋਂ ਡਰਦਾ ਹਾਂ...

ਹਥਿਆਰ ਨਾਲ ਇੱਕ ਵਾਰ..
ਲਫਜ਼ਾਂ ਨਾਲ ਵਾਰ ਵਾਰ ਮਰਦਾ ਹਾਂ...

ਸਮੁੰਦਰ ਦੀ ਗਹਿਰਾਈ ਤੋਂ ਜਿਆਦਾ..
ਲਫਜ਼ਾਂ ਦੀ ਗਹਿਰਾਈ ਦੀ ਕਦਰ ਕਰਦਾ ਹਾਂ...

ਹਥਿਆਰ ਗੁਲਾਮ ਹੋ ਜਾਂਦੇ,
ਲਫਜ਼ਾ ਦੀ ਆਜ਼ਾਦੀ ਨੂੰ ਸਿਜਦਾ ਕਰਦਾ ਹਾਂ..

ਸੌ ਹਥਿਆਰਾਂ ਨੂੰ ਮੈਂ
ਇੱਕ ਲਫਜ਼ ਦੇ ਬਰਾਬਰ ਧਰਦਾ ਹਾਂ....

ਲਫਜ਼ਾਂ ਦਾ ਸਾਥ ਹੋਵੇ,
ਤਾਂ ਵੱਡਿਆਂ ਵੱਡਿਆਂ ਅੱਗੇ ਹਿੱਕ ਤਾਣ ਖੜਦਾ ਹਾਂ....

ਮੈਂ ਹਥਿਆਰ ਦੇ ਵਾਰ ਤੋਂ ਨਹੀਂ
ਲਫਜ਼ਾਂ ਦੇ ਵਾਰ ਤੋਂ ਡਰਦਾ ਹਾਂ..

(ਤੇਜਿੰਦਰ ਸਿੰਘ) ਮਿਤੀ-੧੫ ਅਗਸਤ ੨੦੧੨
 
Top