ਸਾਹਾਂ ਦੇ ਮਰੀਜ਼

Arun Bhardwaj

-->> Rule-Breaker <<--
ਮੇਰੇ ਹੋਂਕੇ ਸਾਹਾਂ ਦੇ ਮਰੀਜ਼ ਬਣੇ ਤੇ ਰੁਸਵਾਈ ਵੀ ਰੋਗਣ ਹੈ
ਖਿਆਲਾਂ ਦੀ ਮਹਿਫਲ ਇਕ ਪਾਸੇ ਤਨਹਾਈ ਵੀ ਰੋਗਣ ਹੈ

ਦਿਲ ਵਾਂਗ ਸਮੁੰਦਰ ਹਲਚਲ ਕਰਦਾ ਪਰ ਹੋਂਸਲੇ ਨੇ ਜਖਮੀ
ਉੱਤੋ ਕਿਨਾਰੇ ਰੋਗੀ ਹੋਏ,ਦਿਲ ਦੀ ਗਹਿਰਾਈ ਵੀ ਰੋਗਣ ਹੈ

ਜਖਮ ਹਾਲਾਤਾਂ ਨੇ ਜੋ ਦਿੱਤੇ ਕੁਰਲਾਉਂਦੇ ਨਾਸੂਰ ਬਣ ਚੱਲੇ
ਸਾਡੇ ਲਈ ਨਿੰਮ ਦੇ ਪੱਤੇ ਰੋਗੀ, ਹਰ ਦਵਾਈ ਵੀ ਰੋਗਣ ਹੈ

ਲਾਲੀ ਅੱਪਰੇ ਦੇ ਸਾਹਾਂ ਦੇ ਜਖਮ ਮੌਤ ਹਟਾ ਦੇਵੇਗੀ ਆਖਰ
ਪਰ ਕੀ ਕਰੀਏ ਇਹਦੀ ਕਲਮ ਨਾਲੇ ਸਿਹਾਈ ਵੀ ਰੋਗਣ ਹੈ

>-----ਲਾਲੀ ਅੱਪਰਾ---->
 
Top