ਪੰਜਾਬੀ ਬੋਲੀ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ

Yaar Punjabi

Prime VIP
ਪੰਜਾਬੀ ਬੋਲੀ ਨੂੰ ਕਤਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਜਨ।ਇਕ ਹੋਰ ਕੋਸ਼ਿਸ਼ ਇਹ ਕੀਤੀ ਗਈ ਹੈ ਕਿ ਹਿੰਦੀ ਬੋਲਣ ਵਾਲੇ ਐਨੇ ਜਿਆਦਾ ਲੋਕ,ਲਿਆਕੇ ਪੰਜਾਬ ਵਿਚ ਵਸਾ ਦਿਓ ਕਿ ਇਥੋਂ ਦੇ ਲੋਕ ਖੁਦ ਹੀ ਪੰਜਾਬੀ ਤਿਆਗ ਦੇਣ।ਹੁਣ ਹਾਲ ਇਹ ਹੈ ਕਿ ਅਨਪੜ ਤੋਂ ਅਨਪੜ ਬੰਦਾ ਵੀ ਹਿੰਦੀ ਦੇ ਘੜੀਸੇ ਪਵਾ ਰਿਹਾ ਹੈ।ਕਹਿਣਗੇ, "ਭਈਆ,ਕੱਲ ਕੋ ਦਿਹਾੜੀ ਚਾਲਨਾ ਹੈ ਸਾਡੇ,ਪੱਠੇ ਵਾਢਨੇ ਨੇ" ਤੇ ਮਾਈਆਂ ਸਬਜ਼ੀ ਵਾਲੇ ਭਈਏ ਨਾਲ ਬਹਿਸੀ ਜਾਣਗੀਆਂ, "ਅਰੇ ਇੰਨੇ ਮਹਿੰਂਗੇ ਹੋਗੇ ਹੈ ਜੇ ਆਲੂ?'



ਅਖਬਾਰਾਂ ਵਿਚ ਜੋ ਹੁਣ ਨਵੇ "ਪੱਤਰਕਾਰ" ਹਨ ਉਨਾਂ ਦੀ ਪੰਜਾਬੀ ਦੀਆਂ ਕਿਆ ਈ ਬਾਤਾਂ! ਲਿਖਣਗੇ, " ਤਣਾਵ ਬਰਕਰਾਰ ਹੈ" ਭੜੂਏ ਨੂੰ ਪੁਛੇ ਕਿ ਸਿੱਧਾ ਕਿਉਂ ਨਹੀ ਲਿਖਿਆ , "ਮਹੌਲ ਵਿਚ ਤਲਖੀ ਹੈ"ਪਤਾ ਨਹੀ ਪੰਜਾਬੀ ਦੇ ਸੌਖੇ ਸ਼ਬਦ ਛੱਡਕੇ ਹਿੰਦੀ/ਸੰਸਕ੍ਰਿਤ ਤੋਂ ਕੀ ਡੋਕੇ ਲੈਣ ਜਾਂਦੇ ਨੇ।ਔਖੇ ਤੋਂ ਔਖਾ ਸ਼ਬਦ ਲਿਖਣਗੇ ਕਿ ਬੰਦੇ ਨੂੰ ਸਮਝਣ ਲੱਗਿਆਂ ਨਾਨੀ ਚੇਤੇ ਆਜੇ।ਬਥੇਰੇ ਲੋਕ ਟੋਕਦੇ ਨੇ ਪਰ "ਵਿਦਵਤਾ" ਦਿਖਾਉਣ ਦੇ ਨਾਂ ਹੇਠ ਇਹੋ ਜਿਹੀਆਂ ਜਭਲ਼ੀਆਂ ਮਾਰੀ ਜਾਂਦੇ ਹਨ।

੧.ਉਡਾਨ ਲਿਖਣਗੇ ਨਾ ਕਿ ਉਡਾਰੀ

੨.ਵਚਨਬੱਧ ਲਿਖਣਗੇ ਨਾ ਕਿ ਦ੍ਰਿੜ

੩.ਵਿਸ਼ਵ ਲਿਖਣਗੇ ਨਾ ਕਿ ਦੁਨੀਆਂ

੪.ਸਵੀਕਾਰ ਲਿਖਣਗੇ ਨਾ ਕਿ ਮਨਜੂਰ

੫. ਪ੍ਰਸਤਾਵ ਲਿਖਣਗੇ ਨਾ ਕਿ ਪੇਸ਼ਕਸ਼

੬. ਸਰਵਸ਼੍ਰੇਸਠ ਲਿਖਣਗੇ ਨਾ ਕਿ ਸਭ ਤੋਂ ਵਧੀਆ

੭. ਵਿਸ਼ਵਵਿਆਪੀ ਲਿਖਣਗੇ ਨਾ ਕਿ ਸੰਸਾਰ-ਪੱਧਰੀ

੮. ਪ੍ਰਤੀਯੋਗੀ ਲਿਖਣਗੇ ਨਾ ਕਿ ਉਮੀਦਵਾਰ

੯. ਪਸ਼ਚਾਤਾਪ ਲਿਖਣਗੇ ਨਾ ਕਿ ਪਛਤਾਵਾ

੧੦.ਤਲਾਸ਼ ਲਿਖਣਗੇ ਨਾ ਕਿ ਭਾਲ

੧੧. ਸਪਤਾਹਿਕ ਲਿਖਣਗੇ ਨਾ ਕਿ ਹਫਤਾਵਾਰੀ

੧੨ ਸੰਤੁਸ਼ਟ ਲਿਖਣਗੇ ਨਾ ਕਿ ਤਸੱਲੀਬਖਸ਼

੧੩ ਪ੍ਰਸ਼ਾਸਨ ਲਿਖਣਗੇ ਨਾ ਕਿ ਨਿਜ਼ਾਮ

੧੪. ਵਰਦਾਨ ਲਿਖਣਗੇ ਨਾ ਕਿ ਅਸ਼ੀਰਵਾਦ

੧੫. ਵਿਭਾਗ ਲਿਖਣਗੇ ਨਾ ਕਿ ਦਫਤਰ

ਪਤਾ ਨਹੀ ਪੰਜਾਬੀ ਨੂੰ ਹਿੰਦੀ ਤੇ ਸੰਸਕ੍ਰਿਤ ਦਾ ਤੜਕਾ ਲਾਕੇ ਕੀ ਮਿਲਦਾ ਹੈ ਇਨਾਂ ਨੂੰ? ਕਿਉਂ ਪੰਜਾਬੀ ਮਾਂ-ਬੋਲੀ ਦੀ ਗੁੜ ਵਰਗੀ ਮਿਠਾਸ ਨੂੰ ਮਾਰਕੇ ਇਸ ਵਿਚ ਹਿੰਦੀ/ਸੰਸਕ੍ਰਿਤ ਦਾ ਰਸਹੀਣ ਲੇਸ ਪਾਈ ਜਾਂਦੇ ਨੇ?








ਘਰਾਂ ਵਿਚ ਭਈਏ ਨੌਕਰ ਹਨ ਜੋ ਨਿੱਕੇ ਨਿੱਕੇ ਨਿਆਣਿਆਂ ਨੂੰ ਬਚਪਨ ਵਿਚ ਹੀ ਹਿੰਦੀ ਤੇ ਲਾ ਦਿੰਦੇ ਹਨ।ਖੇਤਾਂ ਵਿਚ ਤੇ ਹੋਰ ਥਾਂਵਾਂ ਤੇ ਵੀ ਭਈਏ ਹਨ ਜਿੰਨਾਂ ਨਾਲ ਹਿੰਦੀ ਬੋਲਣੀ ਪੈਂਦੀ ਹੈ। ਸਮਝ ਨਹੀ ਆਉਦਾ ਕਿ ਜਿਹੜੇ ਸਾਡੇ ਬੰਦੇ ਬਾਹਰ ਗਏ ਨੇ ਉਹਨਾਂ ਨੇ ਤਾਂ ਉਨਾਂ ਮੁਲਕਾਂ ਦੀ ਬੋਲੀ ਸਿਖੀ ਹੈ ਜਿਥੇ ਉਹ ਰੋਜੀ ਰੋਟੀ ਕਮਾਉਣ ਗਏ ਸੀ,ਪਰ ਆਹ ਭਈਏ ਕਿਹੇ ਜਿਹੇ ਪਰਵਾਸੀ ਮਜਦੂਰ ਹਨ ਜਿਹੜੇ ਸਾਡੀ ਬੋਲੀ ਨੂੰ ਖਾਈ ਜਾਂਦੇ ਨੇ ਤੇ ਅਸੀ ਇਨਾਂ ਦੀ ਬੋਲੀ ਬੋਲਣ ਲੱਗ ਪਏ।ਇਹ ਇਥੇ ਕਮਾਈ ਕਰਨ ਆਏ ਨੇ ਕਿ ਸਾਨੂੰ ਬੋਲੀ ਤੋਂ ਮੁਨਕਰ ਕਰਵਾਉਣ?

ਹੁਣ ਤੇ ਪੰਜਾਬ ਵਿਚ ਹਿੰਦੀ ਬੋਲਣ ਵਾਲੇ ਐਨੇ ਜਿਆਦਾ ਹੋ ਗਏ ਨੇ ਕਿ ਹਿੰਦੀ ਦੇ ਕਈ ਅਖਬਾਰ ਵੀ ਇਥੇ ਛਪਣ ਲੱਗ ਪਏ,ਅਮਰ ਉਜਾਲਾ,ਦੈਨਿਕ ਜਾਗਰਣ,ਭਾਸਕਰ,,ਇਹ ਅਖਬਾਰ ਸਦਾ ਹੀ ਹਿੰਦੀ ਤੇ ਹਿੰਦੂਆ ਦੇ ਹੱਕ ਵਿਚ ਤੇ ਪੰਜਾਬੀ ਅਤੇ ਸਿਖਾਂ ਦੇ ਖਿਲ਼ਾਫ ਲਿਖਦੇ ਹਨ।ਇਹ ਅਖਬਾਰ ਉਹ ਲੋਕ ਬਹੁਤ ਚਾਅ ਨਾਲ ਪੜ੍ਹਦੇ ਹਨ ਜੋ ਸਿਖੀ ਤੇ ਸਿਖਾਂ ਦੇ ਵੈਰੀ ਹਨ। ਇੰਝ ਜਾਪਦਾ ਹੈ ਕਿ ਕੌਮ ਨੂੰ ਚਾਰੇ ਪਾਸਿਓ ਘੇਰਿਆ ਜਾ ਰਿਹਾ ਹੈ।\\\


ਜ਼ਰਾ ਆਪਣੇ ਧੀਆਂ-ਪੁਤਾਂ ਵੱਲ ਧਿਆਨ ਮਾਰੋ।ਸਾਡੀਆਂ ਕੁੜੀਆਂ 'ਪੋਨੀ ਟੇਲ' ਬਣਾਕੇ,ਯੈਂਕੀ ਕੱਪੜੇ ਪਾਕੇ ਉਹੋ ਜਿਹੀਆਂ ਦਿਸਣ ਦੀ ਹੋੜ ਵਿਚ ਹਨ ਜਿਹੋ ਜਿਹੀਆਂ ਉਨਾਂ ਦੇ ਹੋਸਟਲ/ਕਾਲਜ ਵਿਚ ਹਿੰਦੂਆਂ ਦੀ ਕੁੜੀਆਂ ਹਨ।ਸਾਡੀਆਂ ਕੁੜੀਆਂ ਦੀ ਬੋਲੀ ਤੇ ਉਚਾਰਨ ਨਾਲ ਧਿਆਨ ਨਾਲ ਅਧਿਅੈਨ ਕਰੋ ਤਾਂ ਤੁਸੀ ਜਾਣ ਜਾਓਗੇ ਕਿ ਉੇਹ ਬਿਲਕੁਲ ਹਿੰਦੀ/ਅੰਗਰੇਜੀ/ਪੰਜਾਬੀ ਦੀ ਖਿਚੜੀ ਕਰੀ ਜਾਂਦੀਆਂ ਹਨ।ਇਹੀ ਹਾਲ ਸਾਡੇ ਮੁੰਡਿਆਂ ਦਾ ਹੈ ਕਿ ਉਹ ਹਿੰਦੂਆਂ ਦੇ ਮੁੰਡਿਆਂ ਵਰਗੇ ਦਿਸਣ ਦੀ ਹੋੜ ਵਿਚ ਹਨ।ਹਾਂ ਬੋਲੀ ਦੇ ਮਾਮਲੇ ਵਿਚ ਮੂਮਡਿਆਂ ਦੀ ਸ਼ਿਕਾਇਤ ਥੋੜੀ ਘੱਟ ਹੈ ਪਰ ਕੁੜੀਆਂ ਨੇ ਥਾਂ ਪੰਜਾਬੀ ਨੂੰ "ਆਊਟ-ਡੇਟਡ" ਮੰਨ ਲਿਆ ਹੈ।ਕੀ ਸਿੱਖਾਂ ਦੇ ਧੀਆਂ-ਪੁਤਾਂ ਦਾ ਸਿਖਾਂ ਵਾਂਗ ਲੱਗਣਾ ਪਾਪ ਹੈ? ਕੀ ਇਹ ਹਾਕਮ ਧਿਰ ਦੀ ਨਕਲ ਕੀਤੀ ਜਾ ਰਹੀ ਹੈ? ਕੀ ਸਾਡੀ ਇਸ ਪੀੜ੍ਹੀ ਦੇ ਦਿਲ-ਦਿਮਾਗ ਵਿਚ ਇਹ ਗੱਲ ਬੈਠ ਗਈ ਹੈ ਕਿ ਹਿੰਦੀ ਬੋਲੀ,ਹਿੰਦੂ ਲੋਕ,ਹਿੰਦੂ ਸਭਿਆਚਾਰ ਸਾਡੇ ਨਾਲੋਂ ਬੇਹਤਰ ਹੈ? ਇਹ ਗੱਲ ਹਾ- ਹਾ- ਹਾ ਕਰਕੇ ਉਡਾ ਦੇਣ ਵਾਲੀ ਨਹੀ, ਇਹ ਇਕ ਕੌਮ ਦੇ ਭਵਿੱਖ ਦਾ ਸਵਾਲ ਹੈ ।ਜੇ ਇਹੀ ਹਾਲ ਰਿਹਾ ਤਾਂ ਇਸਤੋਂ ਅਗਲੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀ ਹੋਣਾ ਕਿ ਸਿੱਖੀ ਕੀ ਹੈ ਤੇ ਪੰਜਾਬੀ ਕੀ ਹੁੰਦੀ ਹੈ?

ਇਕ ਗੱਲ ਹੋਰ ਜਿਵੇਂ ਪੰਜਾਬ ਵਿਚ ਰੇਲਵੇ ਸ਼ਟੇਸ਼ਨਾਂ ਤੇ ਹਿੰਦੂ ਗੂੰਜਦੀ ਹੈ ਕਦੇ ਦੱਖਣੀ ਭਾਰਤ ਵਿਚ ਜਾਕੇ ਦੇਖੋ! ਲ਼ੋਕ ਆਪਣੇ ਸੂਬੇ ਦੀ ਬੋਲੀ ਬੋਲਦੇ ਹਨ ।ਕੋਈ ਨਹੀ ਕਹਿੰਦਾ, "ਗਾੜੀ ਵਿਲੰਭ ਸੇ ਆ ਰਹੀ ਹੈ,ਹਮੇਂ ਖੇਦ ਹੈ"।ਕਹਿਕੇ ਦਿਖਾਵੇ ਤਾਂ ਕੋਈ!ਨਾ ਹੀ ਉਧਰ ਮੋਬਾਈਲ ਕੰਪਨੀਆਂ ਜਾਂ ਟਲੀਫੋਨ ਕੰਪਨੀਆਂ ਇੰਝ ਹਿੰਦੀ ਦਾ ਰਾਗ ਗਾਂਉਦੀਆਂ ਹਨ।ਹਰ ਰਾਜ ਦੀ ਖੇਤਰੀ ਬੋਲੀ ਜਾਂ ਅੰਗਰੇਜੀ!ਕਦੇ ਨਹੀ ਸੁਣਿਆਂ ਉਨਾਂ ਨੇ, "ਸਭੀ ਲਾਈਨੇ ਵਿਅਸਤ ਹੈ",
 

→ ✰ Dead . UnP ✰ ←

→ Pendu ✰ ←
Staff member
Yaar gaal sun veere meri

Koi thed punjabi bole ohnu duniya kehndi

Salla pendu sahi gaal aa patta ni kitho uth ke ayee

Izzat kinnu ni pyaar bt still punjabi alive in pendus

Kayi punjabi de word jehde tu v nahi bolda hovegah

Ja mein ja hor koi , kyo asi chakde aa krhdiya gallan ton ?
 
Top