ਤੜਫ

Arun Bhardwaj

-->> Rule-Breaker <<--
ਦਰਿਆ ਤੜਫਦਾ ਜੇਕਰ,ਕਿਨਾਰੇ ਵੀ ਤੜਫਦੇ ਨੇ
ਦਾਗੀ ਚੰਨ ਤੜਫਦਾ ਜੇਕਰ,ਤਾਰੇ ਵੀ ਤੜਫਦੇ ਨੇ

ਪਹਿਲਾ ਤਾ ਸਿਰਫ ਗਿਣਵੇ ਚੁਣਵੇ ਸੁਪਨੇ ਹੀ ਸਨ,
ਅੱਜ ਸੁਪਨੇ ਵੀ ਅਤੇ ਨੈਣ ਵਿਚਾਰੇ ਵੀ ਤੜਫਦੇ ਨੇ

ਅਧੂਰੇ ਬੋਲ ਸਾਰੀ ਰਾਤ ਜਾਗਦੇ ਰਹਿੰਦੇ ਕੰਨਾ ਵਿਚ,
ਬੇਚੈਨ ਸੱਜਣਾ ਦੇ ਵਾਅਦੇ ਤੇ ਲਾਰੇ ਵੀ ਤੜਫਦੇ ਨੇ

ਜਿੰਦਗੀ ਦਾ ਕਣ ਕਣ ਤੜਫ ਦੀ ਭੇਟਾ ਚੜ ਗਿਆ,
ਹਾਸੇ ਤੜਫਦੇ 'ਲਾਲੀ' ਅੱਥਰੂ ਖਾਰੇ ਵੀ ਤੜਫਦੇ ਨੇ

.....ਲਾਲੀ ਅੱਪਰਾ....
 

VIP_FAKEER

&#2565;&#2595;&#2582;&#2624;&#2610;&#2622; &#2602;
ਜਿੰਦਗੀ ਦਾ ਕਣ ਕਣ ਤੜਫ ਦੀ ਭੇਟਾ ਚੜ ਗਿਆ,
ਹਾਸੇ ਤੜਫਦੇ 'ਲਾਲੀ' ਅੱਥਰੂ ਖਾਰੇ ਵੀ ਤੜਫਦੇ ਨੇ

att aah yaar..honestly!
:wah :salut
 
Top