ਸਾਨੂੰ ਵੀ ਜੇ ਜੁਲਫਾ ਦੀ ਛਾ ਆ ਜਾਵੇ,,,

ਸਾਨੂੰ ਵੀ ਜੇ ਜੁਲਫਾ ਦੀ ਛਾ ਆ ਜਾਵੇ,,,
ਤੇਰੇ ਵਲੋ ਜਵਾਬ ਕਿਤੇ ਹਾ ਆ ਜਾਵੇ,,,
ਨੰਗੇ ਪੈਰੀ ਆਵੇ ਚਾਹੇ ਘੂਰੀ ਵੱਟ ਆਵੇ
ਆਵੇ ਜਿੰਦਗੀ ਚ ਕਿਸੇ ਵੀ ਤਰਾ ਆ ਜਾਵੇ,,,
ਉਹਨੂੰ ਦੇਖਣ ਉਹਦੀ ਗਲੀ ਜਾਈਏ ਜਦੋ ਕਦੇ
ਆਵੇ ਛੱਤ ਤੇ ਉਹ ਨਾ ਉਹਦੀ ਮਾ ਆ ਜਾਵੇ,,,
ਭੁੱਲਣ ਦੀ ਕੋਸ਼ਿਸ਼ ਕੀਤੀ ਪਿੱਛਾ ਨਹੀ ਛੱਡ ਦੀਆ
ਅੱਖਾ ਮੋਹਰੇ ਹਰ ਮੁਲਾਕਾਤ ਥਾ ਆ ਜਾਵੇ,,,
ਐਨੇ ਜੋਗਾ ਕਿੱਥੇ ਪਵਨ ਰੱਬਾ ਤੇਰੀ ਮਿਹਰ ਹੋਵੇ
ਉਹਦਾ ਕਿਤੇ ਸ਼ਾਇਰਾ ਚ ਨਾ ਆ ਜਾਵੇ,,,
 
Top