1947 ਦੀ ਯਾਦ ਦਿਵਾਏਗਾ 2014 ਦਾ ਕੈਲੰਡਰ

[JUGRAJ SINGH]

Prime VIP
Staff member*ਕੌਣ ਕਹਿੰਦਾ ਹੈ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ...
ਲੁਧਿਆਣਾ- ਦੇਸ਼ ਦੇ ਲੋਕਾਂ ਨੂੰ ਇਸ ਵਾਰ ਨਵਾਂ ਸਾਲ ਕਈ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਨਜ਼ਰ ਆਵੇਗਾ। ਅਜਿਹਾ ਹੀ ਅਨੋਖਾ ਮੇਲ ਦੇਖਣ ਨੂੰ ਮਿਲੇਗਾ ਜਦੋਂ ਦੇਸ਼ ਦੇ ਲੋਕ ਦੇਸ਼ ਦੀ ਵੰਡ ਵੇਲੇ ਦੇ ਸਾਲ ਦੇ ਸਾਰੇ ਦਿਨ, ਮਹੀਨੇ ਤੇ ਤਰੀਕਾਂ 1947 ਦੇ ਕੈਲੰਡਰ ਨਾਲ ਮੇਲ ਖਾਂਦੀਆਂ ਦੇਖੀਆਂ ਜਾ ਸਕਣਗੀਆਂ। ਕੌਣ ਕਹਿੰਦਾ ਹੈ ਕਿ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਇਹ ਅਨੋਖਾ ਮੇਲ ਜੋ ਇਸ ਕੈਲੰਡਰ ਦੇ ਪਾਠਕਾਂ ਨੂੰ ਦੇਖਣ ਨੂੰ ਮਿਲੇਗਾ ਇਸ ਨਾਲ ਇਹ ਸਾਬਤ ਹੋ ਜਾਵੇਗਾ ਕਿ ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਇਕ ਅਨੋਖੇ ਮੇਲ ਅਨੁਸਾਰ 1947 ਦੇ ਕੈਲੰਡਰ ਨਾਲ ਮੇਲ ਖਾਂਦੀਆਂ ਤਰੀਕਾਂ, ਦਿਨ ਤੇ ਮਹੀਨੇ ਵਾਪਸ ਆ ਰਹੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਇਤਫਾਕ ਨਾਲ ਹੁਣ 2014 ਵਿਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਵਾਲਾ ਹੈ ਅਤੇ ਕਾਫੀ ਤਰ੍ਹਾਂ ਦੀਆਂ ਤਬਦੀਲੀਆਂ ਨੂੰ ਲੈ ਕੇ ਆਉਣ ਵਾਲਾ 2014 ਦਾ ਸਾਲ ਕਾਫੀ ਚਰਚਾ ਵਿਚ ਹੈ। ਦੇਸ਼ ਦੀ ਵੰਡ ਤੋਂ 66 ਸਾਲਾਂ ਬਾਅਦ ਇਹ ਅਨੋਖਾ ਕੈਲੰਡਰ ਦੂਜੀ ਵਾਰ ਭਾਰਤ ਵਿਚ ਆ ਰਿਹਾ ਹੈ। ਪ੍ਰਮਾਤਮਾ ਭਲੀ ਕਰੇ!

 
Top