ਹਰ ਕੋਈ ਦੁਖੀ ਹੀ ਦਿਸਦਾ

ਜਿਹੜੇ ਵੀ ਪਾੱਸੇ ਵੇਖਾਂ ਮੈਂ
ਹਰ ਕੋਈ ਦੁਖੀ ਹੀ ਦਿਸਦਾ

ਸੁਖਾਂ ਦੀ ਉਮਰ ਲਮੇਰੀ ਨਾਂ
ਜਿਉ ਹਥਾਂ ਚੋ ਰੇਤਾ ਰਿਸਦਾ

ਪਾਣੀ ਦੀਆਂ ਵੱਜਦੀਆਂ ਮਾਰਾਂ ਨਾਲ
ਪੱਥਰ ਵੀ ਰੋਜ ਹੀ ਘਿਸਦਾ

ਅੰਬਰੀ ਤਾਂ ਚਮਕਦਾ ਹਰ ਕੋਈ
ਪਰ ਟੁੱਟਦਾ ਕਿਸੇ ਨੂੰ ਦਿਸਦਾ

ਦੁਖਾਂ ਵਾਲੀ ਚੱਕੀ ਦੇ ਵਿਚ
ਹਰ ਵੇਲੇ ਰਹਿੰਦਾ ਪਿਸਦਾ

ਕਰਦਾ ਹਰਮਨ ਮੇਹਨਤ ਬੜੀ
ਪਰ ਪੱਲਾ ਫੜੇ ਉਹ ਕਿਸਦਾ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )
 
Top