''ਦੇਬੀ'' ਦੇ ਬਿਨ ਦੂਜਾ ਦੀਵਾ ਬਲਦਾ ਨਈ..

ਦਾਲ ਚ ਰਲਕੇ ਕਦੇ ਕੋੜਕੂ ਗਲਦਾ ਨਈ....
ਮੈਂ ਏਸੇ ਕਰਕੇ ਨਾਲ ਕਿਸੇ ਦੇ ਰਲਦਾ ਨਈ...।।
ਲੋਕਾਂ ਵਾਂਗੂੰ ਫੇਰ ਬਦਲ ਨਈ ਮੇਰੇ ਵਿੱਚ.....
ਸੂਰਜ ਕਦੇ ਦੁਪਿਹਰਾਂ ਵੇਲੇ ਢਲਦਾ ਨਈ..।।
ਹਿਰਨਾ ਦੇ ਨਾਲ ਸੰਧੀਆਂ ਕਿਵੇਂ ਨਿਭਣਗੀਆਂ.
ਪੱਤੇ ਖਾ ਕੇ ਸ਼ੇਰ ਕਦੇ ਵੀ ਪਲਦਾ ਨਈ..।।
ਐਰ -ਗੈਰ ਨਈ ਪੂਜੇ ਦਿਲ ਦੀ ਚੌਖਟ ਤੇ....
''ਦੇਬੀ'' ਦੇ ਬਿਨ ਦੂਜਾ ਦੀਵਾ ਬਲਦਾ ਨਈ..
ਉਸਤਾਦ ਸਹਿਬ ਬਿਨ ਦੂਜਾ ਦੀਵਾ ਬਲਦਾ ਨਈ..।। by bal butale wala
 
Top