ਅਸੀਂ ਥੱਕੇ ਨਾ ਬੁਲਾਉਂਦੇ

ਅਸੀਂ ਥੱਕੇ ਨਾ ਬੁਲਾਉਂਦੇ ਓਹਨੇ ਚੁੱਪ ਧਾਰੀ ਰੱਖੀ...
ਗਲੀ ਲੰਘਣੋ ਨਾ ਹਟੇ ਭਾਵੇ ਬੰਦ ਬਾਰੀ ਰੱਖੀ...
ਅਸੀਂ ਲਾ ਕੇ ਉਮੀਦਾਂ ਬੜਾ ਬੂਹਾ ਖੜਕਾਇਆ ,
ਓਹਨੇ ਪੁਛਿਆ ਨਹੀ 'ਕੌਣ' ਸਗੋ ਕੁੰਡੀ ਮਾਰੀ ਰੱਖੀ...
ਲਾਵਾਂ ਲੈ ਕੇ , ਸੱਤ ਜਨਮਾ ਲਈ ਬਣ ਗਈ ਕਿਸੇ ਦੀ ,
ਐਵੇ ਕਾਗਜਾਂ ਚ ਸਾਡੇ ਉੱਤੋਂ ਜਾਨ ਵਾਰੀ ਰੱਖੀ...
"ਸੁਖਪਾਲ" ਓਸ ਕੁੜੀ ਨੂ ਬਣਾਵੇ ਕਿੰਝ ਮਾੜੀ ,
ਜਿਹਨੇ ਵੈਰ ਵੀ ਨਹੀ ਪਾਇਆ ਤੇ ਨਾਹੀ ਯਾਰੀ ਰੱਖੀ...
 
Top