ਕੱਲ ਮੈਂ ਸ਼ਹੀਦ ਭਗਤ ਸਿੰਘ ਪਾਰਕ ਦੇਖਿਆ

ਕਿਓਂ?
ਬੜੇ ਕੰਮ ਚੋਰ ਹੋ ਗਏ ਹਾਂ ਅਸੀਂ । ਸਾਨੂੰ ਆਦਤ ਪੈ ਗਈ ਹੈ ਕਿ ਕੋਈ ਸਾਨੂੰ ਕੋਈ ਕਰਕੇ ਦੇਵੇ ਪਰ ਕਿਓਂ?ਮੈਂ ਅਕਸਰ ਸੋਚਿਆ ਕੇ ਬਹੁਤੇ ਕੰਮ ਅਸੀਂ ਆਪ ਕਰ ਸਕਦੇ ਹਾਂ, ਫਿਰ ਵੀ ਅਸੀਂ ਭਾਲਦੇ ਹਾਂ, ਦੇਖਦੇ ਹਾਂ, ਲਾਚਾਰਾਂ ਵਾਂਗ ਦੂਜੇ ਵਲ ।
ਸਾਨੂੰ ਸਭ ਕੀਤਾ ਕਰਾਇਆ ਮਿਲੇ ।ਕੱਲ ਮੈਂ ਸ਼ਹੀਦ ਭਗਤ ਸਿੰਘ ਪਾਰਕ ਦੇਖਿਆ ਜੋ ਕੇ ਪਾਰਕ ਘੱਟ ਘਾਹ ਫੂਸ ਨਾਲ ਭਰਿਆ ਤਬੇਲਾ ਵੱਧ ਲੱਗ ਰਿਹਾ ਸੀ । ਇਹ ਰਾਜਨੀਤਕ ਪਾਰਟੀਆਂ ਦਾ ਖਾਸ ਅੱਡਾ ਬਣ ਚੁੱਕਾ ਹੈ । ਕਿਸੇ ਕੀਮਤ ਤੇ ਨਹੀ ਕੇਹਾ ਜਾ ਸਕਦਾ ਕੇ ਇਹ ... ਸਭ ਅਣਦੇਖਿਆ ਰਹਿ ਗਿਆ । ਸਾਲ ਵਿਚ ਇਕ ਵਾਰ ਤਾਂ ਸਭ ਦੇ ਸਭ ਆਪਣੀ ਭੜਾਸ ਕੱਢਣ ਇਥੇ ਜਰੂਰ ਪੁੱਜਦੇ ਨੇ ਪਰ ਇਥੇ ਦੀਆਂ ਸਮੱਸਿਆਂਵਾਂ ਵੱਲ ਕੋਈ ਧਿਆਨ ਦੇਵੇ ਐਨਾਂ ਵਕਤ ਕਿਸ ਕੋਲ ਹੁੰਦਾ । ਪਰ ਕੋਈ ਹੋਰ ਕਿਓ ਕਰੇ? ਅਸੀਂ ਕਿਓਂ ਨਹੀ ? ਅਸੀਂ ਲਾਇਬ੍ਰੇਰੀ ਅੱਗੇ ਬੈਠ ਕੇ ਤਾਸ਼ ਖੇਡ ਸਕਦੇ ਹਾਂ । ਫੋਨੇ ਤੇ ਡਾਟਾ ਟਰਾਂਸਫਰ ਕਰ ਸਕਦੇ ਹਾਂ । ਗੇੜੇ ਵੀ ਮਾਰ ਸਕਦੇ ਹਾਂ । ਪਰ ਸਫਾਈ ਅਸੀਂ ਕਿਓਂ ਕਰੀਏ ?ਸਰਕਾਰ ਨੂੰ ਨਹੀ ਦਿਖਦਾ ਓਹ ਕਰਾਵੇ ਜਾਂ ਨਾਂ ਕਰਾਵੇ ।ਜੇ ਭਗਤ ਸਿੰਘ ਨੇ ਵੀ ਇਹੀ ਗੱਲ ਸੋਚੀ ਹੁੰਦੀ ਮੈਂ ਫਾਂਸੀ ਕਿਓਂ ਲਟਕਾ ਆਜ਼ਾਦੀ ਆਵੇ ਨਾ ਆਵੇ । ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕੇ ਓਹ ਇੱਕ ਸੋਚ ਹੈ । ਜਿਸਦੀ ਸੋਚ ਬਹੁਤ ਚੰਗੀ ਹੋਵੇ ਉਸਦੀ ਹਰ ਚੀਜ਼ ਅਜੀਜ਼ ਹੁੰਦੀ ਹੈ ਇੱਕ ਲਗਾਓ ਹੁੰਦਾ ਹੈ । ਅਸੀਂ ਗੁਰੂ ਘਰ ਨੂੰ ਕਿੰਨਾ ਸਾਫ਼ ਰਖਦੇ ਹਾਂ ਓਹ ਵੀ ਤਾਂ ਇਕ ਚੰਗੀ ਸੋਚ ਹੀ ਹੈ ।
...... ਰਾਜ ਕੌਰ
 

Attachments

Top