ਜ਼ੁਲਮ

bhandohal

Well-known member

ਜੇ ਮੈਂ ਨਾ ਬੋਲਾਂ, ਸੱਚ ਨੂੰ ਨਾ ਜੱਚਦਾ ਏ,
ਜੇ ਮੈਂ ਬੋਲਾਂ , ਕੁਝ ਵੀ ਨਾ ਬਚਦਾ ਏ

ਜਿੰਨੇ ਕਿੱਸੇ , ਉਨੇ ਟੁਕੜੇ , ਚਿਹਰੇ,
ਦਿਲ ਦਾ ਸੁਭਾਅ , ਸ਼ੀਸ਼ੇ ਜਾਂ ਕੱਚਦਾ ਏ,

ਫੁੱਲਾਂ ਦੀ ਰੁੱਤੇ , ਜੋ ਨਾ ਖਿੜਿਆ,
ਪਤਝੜ ਤੇ ਕਿਓਂ ਉਂਗਲ਼ੀ ਰੱਖਦਾ ਏ...

ਝੂਠ ਸਿੰਘਾਸਨ ਤੇ ਵੀ ਬੈਠਾ ਕੰਬੇ,
ਸੱਚ ਸਲਾਖਾਂ ਦੇ ਪਿੱਛੇ ਵੀ ਹੱਸਦਾ ਏ...

ਜ਼ੁਲਮ , ਅੱਤ ਨੇ ਲੈ ਲਿਆ ਮੇਚਾ,
ਸੁਣਿਆ ਸ਼ਾਇਦ ਖੱਫਣ ਇਹ ਸੱਚ ਦਾ ਏ....


bye kamla maan
 
Top