ਸੜਿਆ ਰੂਹ ਸੀ

bhandohal

Well-known member
ਇਕ ਹਨੇਰੇ ਵਿਚ ਉਹ ਕੱਲੀ ਬੈਠੀ ਸੀ ਹਾਏ ਕਬਰ ਦੇ ਉਤੇ ,
ਜਿਸਮ ਸੀ ਸੜਿਆ ਰੂਹ ਸੀ ਬਾਕੀ ਦਰਦ ਅਜੇ ਵੀ ਸੰਹਿਦੀ ਸੀ,
ਵਜੂਦ ਨਾ ਕੌਈ ਬਾਕੀ ਸੀ ਤੇ ਨਾ ਕੌਈ ਪਰਛਾਵਾਂ ਸੀ,
ਕਬਰਾਂ ਦੇ ਵਿਚ ਫਿਰ ਵੀ ਹਰਦਮ ਹੱਲਚਲ ਹੁੰਦੀ ਰੰਹਦੀ ਸੀ,
ਪੱਤਿਆਂ ਦੀ ਖੱੜ- ਖੱੜ ਸੀ ਤੇ ਬਾਕੀ ਆਲਮ ਸੀ ਖਾਮੌਸ਼ੀ ਦਾ,
ਜਿਸਮ ਤੌ ਸੱਖਣੀ ਰੂਹ ਦੇ ਵਿਚ ਉਮੀਦ ਅਜੇ ਵੀ ਰੰਹਦੀ ਸੀ,
ਦੁਨੀਆਂ ਦੀ ਇਹ ਰੀਤ ਰਹੀ ਹਰ ਜਿਸਮ ਨੇ ਏਥੇ ਆਉਣਾ ਹੈ,
ਉਹ ਵੀ ਇ ਕ ਦਿਨ ਆਵਣਗੇ ਉਹ ਖੁਦ ਨੂੰ ਕੇਹੰਦੀ ਰੰਹਦੀ ਸੀ,
ਤੜਫ ਰਹੀ ਉਸ ਰੂਹ ਦੇ ਅੰਦਰ ਇਸ਼ਕ ਅਜੇ ਵੀ ਬਾਕੀ ਸੀ,
ਇਸ਼ਕੇ ਦੀ ਅੱਗ ਅੰਦਰ ਉਹ ਤਾਂ ਹਰਦਮ ਸੜਦੀ ਰੰਹਦੀ ਸੀ,
ਰਾਹਾਂ ਦੇ ਵਿਚ ਧੂੜ ਜੌ ਉਡਦੀ ਖੌਲ ਕੇ ਅੱਖਾਂ ਤੱਕਦੀ ਸੀ,
ਆਹਟ ਸੁਣ ਕੇ ਤੜਫੀ ਰੂਹ ਕਦੇ ਉਠਦੀ ਤੇ ਕਦੇ ਬੈਂਹਦੀ ਸੀ,
ਤੱਕਣਾ ਸੀ ਇਕ ਪਲ ਦੀ ਖਾਤਰ ਫੇਰ ਕਿਤੇ ਉਡ ਜਾਣਾ ਸੀ,
ਨੈਣਾਂ ਦੇ ਵਿਚ ਉਸਦੇ ਹਰਦਮ ਅਸ਼ਕ ਹਨੇਰੀ ਵਹੰਦੀ ਸੀ,..


Preet
 
Top