ਸੂਲ ਮਹਿਰਮ

bhandohal

Well-known member
ਸੂਲ ਮਹਿਰਮ ਦਾ ਸਹਿ ਨੀ ਹੁੰਦਾ
ਉਹਦੇ ਬਿਨ ਹੁਣ ਰਹਿ ਨੀ ਹੁੰਦਾ
ਬੱਸ ਇੱਕੋ ਬੋਲ ਪੁਗਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਉਸ ਨਫ਼ਸਾਨੀ ਸਾਕ ਨਿਭਾਏ ਨੀ,
ਚਿੱਟੀ ਚਾਦਰ ਦਾਗ ਲਗਾਏ ਨੀ,
ਐਸੇ ਇਸ਼ਕ ਪਾਠ ਪੜਾਏ ਨੀ,
ਹੁਣ ਹੋਣਾ ਪਵਿੱਤਰ ਚਾਹੁੰਨੀ ਆਂ
ਐਸੇ ਅਮਰਤ ਵਿੱਚ ਨਵਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਉਹਦੇ ਬਾਝੋਂ ਮੇਰੀ ਹਸਰਤ ਮਰਨਾ,
ਹਸ਼ਰ ਅਜ਼ਾਬ ਦਾ ਸੀਨੇ ਜਰਨਾ,
ਬਦਨਾਮੀ ਵਾਲੇ ਚੁੱਲੇ ਚੜਨਾ,
ਮੈਥੋਂ ਉੱਤਰੇ ਉਹਦੀ ਇਸ਼ਕ ਖ਼ੁਮਾਰੀ
ਐਸਾ ਕੋਈ ਤਵੀਤ ਕਰਵਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਹੱਥ ਖੱਪਰ ਰਹਿ ਗਿਆ ਖਾਲੀ,
ਇਸ਼ਕ'ਚ ਹੋਈ ਬੜੀ ਮੰਦ ਹਾਲੀ,
ਅਪਣੇ ਹੱਥੀਂ ਸਿਵਾ ਗਈ ਬਾਲੀ,
ਹੱਸ ਕੇ ਲੋਕ ਬਜਾਵਣ ਤਾਲੀ,
ਭੁੱਖ ਰਹੀ ਨਾ ਕੋਈ ਬਾਕੀ
ਆਪਣੇ ਹੱਥੀਂ ਜ਼ਹਿਰ ਖਵਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

ਮੇਰੇ ਲਈ ਬੱਸ ਐਨਾ ਕਰਦੇ,
ਅੱਖੀਆਂ ਦੇ ਬੰਦ ਕਰਦੇ ਪਰਦੇ,
ਰੋਕ ਦੇ ਹੰਝੂ ਜਿਹੜੇ ਵਰਦੇ,
ਨੈਣ ਰੋਜ਼ ਜੋ ਜਾਂਦੇ ਖਰਦੇ,
"Garry" ਨੇ ਹੁਣ ਮੁੜਨਾ ਨਾਹੀ
ਤੂੰ ਆਪਣਾ ਫਰਜ਼ ਨਿਭਾ ਦੇ
ਨੀ ਮਾਏ ਮੈਨੂੰ ਕਫ਼ਨ ਸਵਾ ਦੇ
ਸੂਲ ਮਹਿਰਮ ਦਾ ਸਹਿ ਨੀ ਹੁੰਦਾ
ਨੀ ਮਾਏ ਮੈਨੂੰ ਕਫ਼ਨ ਸਵਾ ਦੇ ||

by garry sandhu
 
Top