ਅਾਦਤ ਸੀ

bhandohal

Well-known member
ੳੁਹ ਮੇਰੇ ਹਰ ਝੂਠ ਨਾਲ ਖੁਸ਼ ਹੁੰਦੀ ਸੀ,
ਜਿਸ ਨੂੰ ਹਮੇਸ਼ਾ ਸੱਚ ਬੋਲਣ ਦੀ ਅਾਦਤ ਸੀ,
ੳੁਹ ਮੇਰੀਅਾਂ ਅੱਖਾਂ ਚੋਂ ਇਕ ਹੰਝੂ ਵੀ ਡਿਗਣ ਨਹੀਂ ਦਿੰਦੀ ਸੀ,
ਜਿਸ ਨੂੰ ਿੲਕਲਿਅਾਂ ਬਹਿ ਕੇ ਰੋਣ ਦੀ ਅਾਦਤ ਸੀ,
ਓੁਹ ਹਮੇਸ਼ਾ ਕਹਿੰਦੀ ਸੀ ਕੇ ਮੈਂ ੳੁਸ ਨੂੰ ਭੁੱਲ ਜਾਵਾਂ,
ਜਿਸ ਨੂੰ ਮੇਰੀ ਹਰ ਗਲ ਯਾਦ ਰਖਣ ਦੀ ਅਾਦਤ ਸੀ,
ਤਾਂ ਕੇ ਮੈਂ ੳੁਸ ਨੂੰ ਬਾਰ ਬਾਰ ਪਿਆਰ ਨਾਲ ਡਾਂਟ ਸਕਾਂ,
ੳੁਸ ਨੂੰ ਰੋਜ਼ ਰੋਜ਼ ਗਲਤੀਅਾਂ ਕਰਨ ਦੀ ਅਾਦਤ ਸੀ,
ਉਂਝ ਤਾਂ ਉਹ ਮੇਰੇ ਤੇ ਦਿਲ ਜਾਨ ਨਿਛਾਵਰ ਕਰਦੀ ਸੀ,
ਪਰ ੳੁਸ ਨੂੰ ਮੇਰੇ ਨਾਲ ਨਿੱਕੀ ਜਿਹੀ ਗੱਲ ਤੇ ਰੁੱਸਣ ਦੀ ਅਾਦਤ ਸੀ,
ਮੈਂ ੳੁਹਦੇ ਨਾਲ ਚਲ ਪਿਅਾ ਪਰ ਿੲਹ ਨਹੀਂ ਜਾਣਦਾ ਸਾਂ,
ਕੇ ਰਸਤੇ ਵਿਚ ਹੀ ਛੱਡ ਜਾਣਾ ੳੁਸ ਦੀ ਅਾਦਤ ਸੀ.......


by harry
 
Top