ਸ਼ਾਮ -ਸਵੇਰੇ

bhandohal

Well-known member
ਜਦ ਆਇਆ ਤੂੰ ਚੇਤੇ ਮੇਰੇ ।
ਅੱਖੀਆਂ ਨੇ ਬਸ ਹੰਝੂ ਕੇਰੇ ।

ਤੇਰੇ ਆਸੇ -ਪਾਸੇ ਖ਼ੁਸ਼ੀਆਂ ,

ਗ਼ਮ ਨੇ ਮੇਰੇ ਚਾਰ -ਚੁਫ਼ੇਰੇ

ਪੁੱਛਦੇ ਤੇਰਾ ਠੌਰ ਠਿਕਾਣਾ ,

ਡੁਬਦੇ ਜਾਂਦੇ ਸਾਹ ਇਹ ਮੇਰੇ

*ਸ਼ੀਸ਼ੇ ਵਾਂਗੂੰ ਤਿੜਕ ਗਈ ਮੈਂ ,

ਕੁਝ ਨਾ ਸਾਬਤ ਅੰਦਰ ਮੇਰੇ ।

ਹੁੰਦੇ ਜਾਣ ਪਰਾਏ ਹੁਣ ਤਾਂ ,

ਤੇਰੇ ਵਾਂਗ ਹੀ ਸੁਫ਼ਨੇ ਤੇਰੇ

ਤੈਨੂੰ ਹੀ ਵਿਸ਼ਵਾਸ ਨਾ ਆਇਆ ,

ਵਸਦਾ ਸੀ ਤੂੰ ਸਾਹੀਂ ਮੇਰੇ ।

ਕਰ -ਕਰ ਚੇਤੇ ਆਪ*ਣ*ਿਆਂ ਨੂੰ ,

ਧੁਖ਼ਦਾ ਹੈ ਦਿਲ ਸ਼ਾਮ -ਸਵੇਰੇ ।


by kamla maan
 
Top