raj kaur raz
Member
ਇਸ ਵਾਰ ਅਮ੍ਰਿਤਸਰ ਜਾਣ ਦਾ ਕੌੜਾ ਅਨੁਭਵ ਸਾਂਝਾ ਕਰਨ ਦੀ ਗੁਸਤਾਖੀ ਕਰ ਰਿਹਾ ਹਾਂ ਜਿਸਨੇ ਮੇਰਾ ਮਨ ਕੁਸੈਲਾ ਜਿਹਾ ਕਰ ਦਿੱਤਾ ਸੀ | ਅਗਲੇ ਦਿਨ ਐਤਵਾਰ ਹੋਣ ਕਰਕੇ ਸੰਗਤ ਬਹੁਤ ਜ਼ਿਆਦਾ ਸੀ | ਕੁਝ ਲੋਕ ਸਰਾਂ ਵਿੱਚ ਸੁੱਤੇ ਪਏ ਸਨ ਤੇ ਕੁਝ ਘੁੰਮਦੇ ਫਿਰਦੇ ਨਜ਼ਰ ਆ ਰਹੇ ਸਨ | ਰਾਤ ਦੇ ਤਕਰੀਬਨ ਸਾਢੇ ਕੁ ਗਿਆਰਾਂ ਵਜੇ ਦਾ ਸਮਾਂ ਸੀ | ਸਾਨੂੰ ਇੰਝ ਮਹਿਸੂਸ ਹੋਇਆ ਕਿ ਜੇ ਕੋਈ ਕਮਰਾ ਮਿਲ ਜਾਵੇ ਤਾਂ ਘੰਟਾ ਦੋ ਘੰਟੇ ਆਰਾਮ ਕਰਕੇ ਦਰਸ਼ਨ ਕਰ ਸਕੀਏ | ਪਰ ਜੋ ਹਾਲ ਕਮਰੇ ਦੀ ਭਾਲ ਨੇ ਕਰਵਾਇਆ ਉਸਤੋਂ ਰੱਬ ਹੀ ਬਕ...ਸ਼ੇ | ਉਥੇ ਨਾਲ ਲੱਗਦੀ ਇੱਕ ਸਰਾਂ ਵਿੱਚ ਮੈਂ ਪੁੱਜਿਆ | ਲੋਕ ਇੰਝ ਹੇਠਾਂ ਸੁੱਤੇ ਪਏ ਸਨ ਜਿਵੇਂ ਉਹ ਇਨਸਾਨ ਨਾ ਹੋ ਕੇ ਕੋਈ ਨਿਰਜੀਵ ਚੀਜਾਂ ਖਿੱਲਰੀਆਂ ਪਈਆਂ ਹੋਣ | ਜਿੱਦਾਂ - ਕਿੱਦਾਂ ਮੈਂ ਉਸ ਜਗ੍ਹਾ ਤੋਂ ਬਾਹਰ ਤਾਂ ਆ ਗਿਆ ਪਰ ਮਨ ਅੰਦਰ ਬੜਾ ਕੁਝ ਘਟਿਤ ਹੋ ਰਿਹਾ ਸੀ | ਥਕੇਵੇਂ ਨੇ ਪਹਿਲਾਂ ਹੀ ਬੁਰਾ ਹਾਲ ਕੀਤਾ ਹੋਇਆ ਸੀ | ਫਿਰ ਉਸਤੋਂ ਅਗਲੀ ਸਰਾਂ ਵਿੱਚ ਪੁੱਜੇ | ਉਨ੍ਹਾਂ ਨੂੰ ਕਮਰੇ ਵਾਸਤੇ ਪੁਛਿਆ ਤਾਂ ਉਨ੍ਹਾਂ ਸਾਫ਼ ਨਾਂਹ ਕਰ ਦਿੱਤੀ - "ਜੀ ਨਹੀਂ, ਕੋਈ ਕਮਰਾ ਖਾਲੀ ਹੈ ਈ ਨਹੀਂ !" ਫਿਰ ਮੈਂ ਸੋਚਿਆ ਚਲੋ ਕਿਸੇ ਅਜੀਜ਼ ਦੀ ਮੱਦਦ ਹੀ ਲੈ ਲੈਨੇ ਆਂ | ਕੁਦਰਤੀ ਉਹ ਵੀ ਉਸ ਵੇਲੇ ਜਾਗ ਹੀ ਰਹੇ ਸਨ | ਮੈਂ ਕਿਹਾ "ਬੜੀ ਪਰੇਸ਼ਾਨੀ ਹੋਈ ਪਈ ਹੈ, ਕੀ ਕੁਝ ਹੋ ਸਕਦੈ ?" ਉਹਨਾਂ ਮੈਨੂੰ ਕਿਹਾ ਕਿ ਜਾ ਕੇ ਗੁਰਦੁਆਰੇ ਦੇ ਕਿਸੇ ਵੀ ਬੰਦੇ ਨਾਲ ਮੇਰੀ ਗੱਲ ਕਰਵਾ ਦਿਉ, ਕਮਰਾ ਮਿਲ ਜਾਵੇਗਾ | ਤੇ ਹੋਇਆ ਵੀ ਇਸ ਤਰਾਂ ਹੀ | ਗੱਲ ਕਰਦਿਆਂ ਸਾਰ ਹੀ ਮੇਰੇ ਹੱਥ ਵਿੱਚ ਕਮਰੇ ਦੀ ਚਾਬੀ ਰੱਖ ਕੇ ਉਹ ਬੋਲੇ "ਜਾਉ ਜੀ ਤੁਸੀਂ ਆਰਾਮ ਕਰੋ, ਕਿਸੇ ਚੀਜ ਦੀ ਲੋੜ ਹੋਵੇ ਤਾਂ ਦੱਸਣਾ|"
ਜਿੱਥੇ ਮੇਰੇ ਜ਼ਿਹਨ ਵਿੱਚ ਸ਼ੁਕਰਾਨੇ ਦਾ ਭਾਵ ਪੈਦਾ ਹੋਣਾ ਚਾਹੀਦਾ ਸੀ ਉੱਥੇ ਮੇਰੇ ਦਿਮਾਗ ਵਿੱਚ ਜਿਵੇਂ ਬੰਬ ਫਟ ਗਿਆ ਹੋਵੇ | ਉਨ੍ਹਾਂ ਕਮਰਿਆਂ ਵਿਚੋਂ ਬਹੁਤ ਸਾਰੇ ਕਮਰੇ ਖਾਲੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਇੰਝ ਲਾਵਾਰਿਸਾਂ ਵਾਂਗ ਭੁੰਝੇ ਸੌਣਾ ਪੈ ਰਿਹਾ ਸੀ | ਮੈਂ ਜਾਗਦਾ ਹੀ ਰਿਹਾ ਤੇ ਨੀਂਦ ਮੇਰੇ ਤੋਂ ਪਾਸਾ ਜਿਹਾ ਵੱਟ ਗਈ |Raj Kaur