ਕੁਝ ਸਮਝ ਨਾਂ ਆਉਂਦੀ ਪਈ ਹਵਾਏ

ਮੈਨੂੰ ਬੁਲਬੁਲੇ ਨੂੰ ਕੁਝ ਸਮਝ ਨਾਂ ਆਉਂਦੀ ਪਈ ਹਵਾਏ
ਕਦੇ ਇਸ ਪਾਰ ਕਦੇ ਉਸ ਪਾਰ ਨੀਂ ਉੜਾਏਂ,
ਕਦੇ ਤਾਂ ਮੇਰੀਆਂ ਜਰੂਰਤਾਂ ਬਣ ਯਾਰ ਖੜਾ
ਕਦੇ ਤੈਂ ਖੂਨ-ਸੰਬੰਧੀਆਂ ਨੂੰ ਕੀਮਤੀ ਬਣਾਏਂ,
ਇਹ ਪਿਆਰ ਕੋਈ ਠੰਡਕ ਜਾਂ ਲਟ ਧੁਖਦੀ ?
ਹੈ ਮਿਲਦਾ ਆਰਾਮ ਕੇ ਬਿਨ ਜਲਿਆਂ ਜਲਾਏਂ ?
ਦਿਨੋਂ-ਦਿਨ ਇਹ ਖਿਆਲ ਲਿਆਉਂਦੇ ਨੇਹਰੀਆਂ-ਭੂਚਾਲ
ਨੀ ਤੂੰ ਸਬਰਾਂ ਦੇ ਘੁੱਟ ਰੋਜ਼ ਘੁੱਟ-ਘੁੱਟ ਪਿਲਾਏਂ,
ਇਹ ਨਤੀਜਿਆਂ ਦੀ ਠੰਡ ਕਰੇ ਸੀਤ ਮੇਰੀ ਕੰਢ
ਜਿਓਂ ਕੋਈ ਠੁਰਦਾ ਨਮਾਣਾ ਤੇ ਤੂੰ ਅੱਗ ਨੂੰ ਬੁਝਾਏਂ,
ਦਿਲ ਤੋੜਿਆਂ ਦੀ ਸੁਗਾਤ ਹੁਣ ਆਮ ਜੇਹੀ ਗੱਲ
ਕਿਓਂ ਫਿਰ ਵੀ ਇਹਸਾਸ ਮੈਨੂੰ ਵਾਰ-ਵਾਰ ਕਰਵਾਏਂ,
ਮਨੁੱਖੀ ਕਾਇਦੇ ਤੇ ਕਨੂਨਾਂ ਕਾਤੋਂ ਬੰਨ੍ਹ ਛੱਡਿਆ
ਰੱਬੀ ਜੈਦਾਤਾਂ ਦੇ ਮਲਿਕ ਮੁੱਲ ਕੌਡੀਆਂ ਪਵਾਏਂ,
ਇੱਕ ਆਸ ਤੇ ਮੈਂ ਬਝਾਂ ਸਭ ਭਾਣਾ ਯਾਰ ਦਾ
ਸ਼ਾਇਦ ਸਚ ਹੀ ਇਹ ਹੋਵੇ ਦਰਗਾਹੀਂ ਰੂਹਾਂ ਓਹ ਮਿਲਾਏ!

Gurjant Singh
 
Oh Mera Bai ...Welcome back...Gurjant...:hug
and you came back strong Bro..love this...simply mildblowing..
bohot vadiya veer...teri shabdawali..bohot sohni hundi...:wah :wah..
 
ਇਹ ਨਤੀਜਿਆਂ ਦੀ ਠੰਡ ਕਰੇ ਸੀਤ ਮੇਰੀ ਕੰਢ
ਜਿਓਂ ਕੋਈ ਠੁਰਦਾ ਨਮਾਣਾ ਤੇ ਤੂੰ ਅੱਗ ਨੂੰ ਬੁਝਾਏਂ,

ultimtae
 

→ ✰ Dead . UnP ✰ ←

→ Pendu ✰ ←
Staff member
ਦਿਨੋਂ-ਦਿਨ ਇਹ ਖਿਆਲ ਲਿਆਉਂਦੇ ਨੇਹਰੀਆਂ-ਭੂਚਾਲ
ਨੀ ਤੂੰ ਸਬਰਾਂ ਦੇ ਘੁੱਟ ਰੋਜ਼ ਘੁੱਟ-ਘੁੱਟ ਪਿਲਾਏਂ,


Gooooooood man

tfs
 
Oh Mera Bai ...Welcome back...Gurjant...:hug
and you came back strong Bro..love this...simply mildblowing..
bohot vadiya veer...teri shabdawali..bohot sohni hundi...:wah :wah..

Thanx alot for warm welcome, actually I was busy in college from last few weeks, anyways thnx alot
 
Top