ਨਾਂ ਬਣੇ ਆਪਣੇ ,ਤੇ ਨਾਂ ਪਰਾਏ ਬਣੇ,

*
ਦੇਖ ਮੰਜ਼ਿਲ ਦੇ ਜਦ ਵੀ ਕਰੀਬ ਆ ਗਏ,
ਸਾਡੇ ਰਾਹਾਂ ਚ ਭੈੜੇ ਨਸੀਬ ਆ ਗਏ,
ਖੁਦ ਨਾਂ ਮਾਣੀ ਤੇ ਨਾਂ ਮਾਨਣ ਹੀ ਦਿੱਤੀ ਮਹਿਕ,
ਹਰ ਕਦਮ ਤੇ ਹੀ ਐਸੇ ਰਕੀਬ ਆ ਗਏ,
ਨਾਂ ਬਣੇ ਆਪਣੇ ,ਤੇ ਨਾਂ ਪਰਾਏ ਬਣੇ,
ਕੁਝ ਕੁ ਰਿਸ਼ਤੇ ਸੀ ਐਸੇ ਅਜੀਬ ਆ ਗਏ,
ਲੈ ਸਕੇ ਨਾਂ ਕਲਾਵੇ ਚ ਚੰਦਰਮਾ ਨੂੰ ਫਿਰ ਵੀ,
ਭਾਵੇਂ ਅਰਸ਼ ਦੇ ਅਸੀਂ ਸੀ ਕਰੀਬ ਆ ਗਏ,
ਜਾਨ ਨਿਕਲਣ ਲਗੀ ਸਹਿਮ ਕੇ ਜਦ ਮੇਰੀ,
ਤਾਂ ਚਲ ਕੇ ਨੇ ਸਾਰੇ ਤਬੀਬ ਆ ਗਏ,
ਹੈ ਮੇਰੀ ਮੌਤ ਕਿੰਨੀ ਹੀ ਭਾਗਾਂ ਭਰੀ,
ਕਿਸ ਤਰ੍ਹਾਂ ਨੇ ਉਹ ਮੇਰੇ ਕਰੀਬ ਆ ਗਏ.....j@$$

ਰਕੀਬ.....ਦੁਸ਼ਮਣ
ਤਬੀਬ.....ਹਕੀਮ ,ਵੈਦ, ਡਾਕਟਰ
 
Top