ਔਰਤ

ਕੁਝ ਲੋਕਾਂ ਨੇ ਇਸ ਜਗ ਅੰਦਰ ਔਰਤ ਦੀ ਕਦਰ ਨਾ ਪਾਈ ਏ,
ਮੈਂ ਪੁੱਛਾਂ ਸਵਾਲ ਏਹ ਰੱਬ ਕੋਲੋਂ ਤੂੰ ਕਿਉਂ ਏਹ ਔਰਤ ਬਣਾਈ ਏ ?,
ਕੁਝ ਲੋਕਾਂ ਨੇ ਆਪਣੇ ਹੰਕਾਰ ਲਈ ਜੂਏ ਵਿੱਚ ਦਰੋਪਤੀ ਹਰਾਈ ਏ,
ਏਸੇ ਔਰਤ ਨੇ ਏ ਜੰਮਿਆ ਕ੍ਰਿਸ਼ਨ ਏਥੇ,
ਜਿਸ ਨੇ ਦ੍ਰੋਪਤੀ ਦੀ ਲਾਜ ਬਚਾਈ ਏ,
ਸੋੜੀ ਸੋਚ ਦੇ ਮਾਲਕ ਨੇ ਓਹ ਇਸ ਜਗ ਅੰਦਰ,
ਜਿਨਾ ਔਰਤ ਦੇ ਪਿਆਰ ਦੀ ਕਦਰ ਨਾ ਪਾਈ ਏ,
ਰਿਸ਼ਤੇ ਪਿਆਰ ਤੋਂ ਬਿਨਾ ਨਾ ਪੁਗਦੇ ਨੇ,
ਜਗ ਅੰਦਰ ਪਿਆਰ ਵਿੱਚ ਜਾਨ ਦੇਣ ਦੀ,
ਜਾਚ ਔਰਤ ਨੇ ਹੀ ਸਿਖਾਈ ਏ,
ਔਰਤ ਨੇ ਹੀ ਜੰਮੇਂ ਨਾਨਕ , ਗੋਬਿੰਦ ਇਸ ਧਰਤ ਉਤੇ,
ਜਿਨਾ ਔਰਤ ਦੀ ਇਜ਼ਤ ਵਧਾਈ ਏ,
ਉਸ ਦੀ ਇਜ਼ਤ ਦੀ ਰਖੀ ਲਾਜ ਉਹਨਾਂ,
ਓਹਨਾਂ ਸਦਕਾ ਹੀ ਅੱਜ ਇਸ ਧਰਤ ਉਤੇ,
ਔਰਤ "ਬੇਬੇ ਨਾਨਕੀ" "ਮਾਤਾ ਗੂਜਰੀ" ਅਖਵਾਈ ਏ।

Writer - Sarbjit Kaur TooR
 
Top