ਤੂੰ ਦਿਲ ਚੋ ਮੈਨੂੰ ਵਿਸਾਰ ਦਿੱਤਾ

ਤੂੰ ਦਿਲ ਚੋ ਮੈਨੂੰ ਵਿਸਾਰ ਦਿੱਤਾ
ਸਾਨੂੰ ਜਿਉਦੀਆਂ ਜੀ ਹੀ ਮਾਰ ਦਿੱਤਾ


ਮੁੱਦਤਾਂ ਤੋ ਜਲਦੇ ਆ ਰਹੇ ਸੀ
ਅੱਗ ਇਸ਼ਕ਼ ਦੀ ਚ ਹੋਰ ਤੂੰ ਸਾੜ ਦਿੱਤਾ


ਉਹਦੋ ਦੀਆਂ ਸੁਨ੍ਹੇਰਿਆ ਯਾਦਾਂ ਦਾ
ਅੱਜ ਵਰਕਾ ਵੀ ਤੂੰ ਪਾੜ ਦਿੱਤਾ


ਅੱਸੀ ਮੰਗਦੇ ਆਏ ਮੌਤ ਖੁਦਾ ਕੋਲੋ
ਤੇਰੇ ਹੱਥੋ ਸੂਲੀ ਉਹਨੇ ਚਾੜ ਦਿੱਤਾ


ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ)

 
Top