Lally Apra
_love_punjab_love_me_
ਅਕਸਰ ਹੀ ਜਦੋ ਉਸਦਾ ਜਿਕਰ ਕੋਈ ਮੇਰੇ ਕੋਲ ਕਰਦਾ
ਮੇਰੇ ਦਿਲ ਵਿਚ ਸੱਚੀ ਇਕ ਅਵੱਲੀ ਜਿਹੀ ਚੀਸ ਉਠਦੀ ਏ
ਸੋਚਾ ਵਿਚ ਮੈਂ ਕਦੇ ਉਸਨੂੰ ਕਦੇ ਖੁਦ ਨੂੰ ਮਾੜਾ ਕਹਿੰਦਾ
ਪਰ ਆਖਰ ਤੇ ਗੱਲ ਓਸੇ ਤੋ ਸ਼ੁਰੂ ਹੁੰਦੀ ਓਸੇ ਤੇ ਮੁੱਕਦੀ ਏ
ਪਛਤਾਵਿਆ ਦੀ ਧੁੱਪ ਪੂਰੇ ਜੋਬਨ ਤੇ ਆਪਣੇ ਰੰਗ ਵਿਖਾ ਰਹੀ
ਦਿਲ ਵਿਚ ਰੀਝਾਂ ਦੀ ਨਦੀ ਨਾ ਵਹਿੰਦੀ ਨਾਹੀ ਸੁੱਕਦੀ ਏ
ਸਫ਼ਰ ਲਮੇਰਾ ਰਾਹਵਾਂ ਔਖੀਆਂ ਪਰ ਤੁਰਨ ਦਾ ਜਜ਼ਬਾ ਹੈ
ਅਸੀਂ ਉਥੋ ਚੱਲਣਾ ਸ਼ੁਰੂ ਕਰਦੇ ਜਿਥੇ ਸੋਚ ਸਾਡੀ ਰੁੱਕਦੀ ਏ
ਚੇਹਰੇ ਤੇ ਬੇਬਸੀ ਦੇ ਦਾਗ ਨਕਲੀ ਮੁਸਕਾਨ ਲੈਕੇ ਆਉਂਦੀ ਓਹ
ਸੁਪਨੇ ਵਿਚ ਵੀ ਨੀਵੀ ਪਾਕੇ ਖੜਦੀ ਕੁਝ ਦਸਦੀ ਨਾ ਪੁਛਦੀ ਏ
ਮੈਨੂ ਉਸਨੇ ਆਪਣੇ ਹਾਲਾਤਾਂ ਤੋ ਉੱਪਰ ਓਹਨੇ ਚੁੱਕਣਾ ਕੀ ਹੁੰਦਾ
ਮੇਰਾ ਹਾਲ ਦੇਖਕੇ ਮਜਲੂਮ ਨੈਣਾ ਚੋ ਪਹਿਲਾ ਹੰਝੂ ਸੁੱਟਦੀ ਏ
ਨਿੱਕੀ ਨਿੱਕੀ ਗੱਲ ਤੇ ਰੁੱਸੀ ਵੀ ਮੰਨਦੀ ਨਹੀ ਸੀ ਹੱਥ ਜੋੜਨ ਤੇ
ਲਾਲੀ ਯਾਦਾਂ ਵਿਚ ਹਾਲੇ ਵੀ ਉਦੇ ਹੀ ਮੰਨਦੀ ਉਦੇ ਹੀ ਰੁੱਸਦੀ ਏ
..........by.......Lally Apra...............