ਕੋਣ ਯਾਰੀ ਕੋਣ ਦੁਸਮਣੀ ਨਿਭਾਵੇ

Yaar Punjabi

Prime VIP
ਸਭ ਚਾਅ ਮਰ ਗਏ ਇੱਕ ਮੈ ਹੀ ਨਹੀ ਮਰਦਾ
ਨਾਲੇ ਪਤਾ ਮੁੜ ਨੀ ਆਉਣਾ ਤਾ ਵੀ ਜਾਣ ਨੂੰ ਜੀਅ ਜਿਹਾ ਕਰਦਾ
ਮੈ ਡਰਦਾ ਕਲਯੁੱਗ ਚ ਜੰਮਣ ਤੋ
ਮੈ ਕਦੋ ਮੋਤ ਤੋ ਡਰਦਾ
ਬੰਦਾ ਮੁੱਕਦਾ ਮੁੱਕ ਜਾਦਾ ਕੋਣ ਕਿਸੇ ਦੇ ਦੁੱਖ ਜਰਦਾ"
ਬੰਦੇ ਸਰੀਫ ਨੂੰ ਦੁਨੀਆ ਲੁੱਟ ਲੈਦੀ
ਨਹੀ ਬੇਈਮਾਨ ਹੋਏ ਬਿਨਾ ਸਰਦਾ
ਇਨਸਾਨੀਅਤ ਅਜੇ ਜਿੰਦਾ ਏ, ਕਦੇ ਪਹਿਚਾਣ ਨਾ ਲਏ ਤੈਨੂੰ
ਮਨਦੀਪ ਕਰ ਲੈ ਮੁੱਖ ਤੇ ਪਰਦਾ"
ਸਾਡੀ ਵਾਰੀ ਦੁਨੀਆ ਨੇ ਮੁੱਖ ਮੋੜਨਾ
ਆਪਣੀ ਵਾਰੀ ਹਾਕਾ ਮਾਰਕੇ ਬੁਲਾਵੇ

ਇੱਕ ਦੁਨੀਆ ਦੀ ਸਮਝ ਨਾ ਆਵੇ
ਕੋਣ ਯਾਰੀ ਕੋਣ ਦੁਸਮਣੀ ਨਿਭਾਵੇ

ਜਦੋ ਯਾਰ ਵੈਰੀ ਹੁੰਦੇ
ਤਾ ਉਹ ਦੁਸਮਣਾ ਤੋ ਵੀ ਵੱਧ ਜਹਿਰੀ ਹੁੰਦੇ
ਕਿਉਕਿ ਉਹ ਜਾਣਦੇ ਨੇ ਸਾਰਾ
ਕਿਹੜੀ ਗੱਲ ਤੇ ਹਾਸਾ ਕਿਹੜੀ ਗੱਲ ਤੇ ਤੈਨੂੰ ਪਵੇ ਸਾੜਾ
ਕਿਵੇ ਖੁਸ ਹੋਵੇ ਕਿਵੇ ਕੱਢੇ ਹਾੜਾ"
ਜਿਉਦੇ ਜੀਅ ਮੋਇਆ ਦਾ ਅਹਿਸਾਸ ਨਹੀ
ਲਾਸ ਤੇ ਕਰ ਯਕੀਨ ਹੁੰਝੂ ਵਹਾਵੇ

ਇੱਕ ਦੁਨੀਆ ਦੀ ਸਮਝ ਨਾ ਆਵੇ
ਕੋਣ ਯਾਰੀ ਕੋਣ ਦੁਸਮਣੀ ਨਿਭਾਵੇ

ਦਿਲਾ ਸਭ ਦਾ ਤੂੰ ਕਰਨਾ ਫਿਕਰ ਛੱਡਦੇ
ਸਭ ਤੇਰੇ ਵਰਗੇ ਹੁੰਦੇ ਨੇ ਦਿਲੋ ਵਹਿਮ ਕੱਢਦੇ
ਜਦ ਤੇਰੇ ਤੇ ਕਿਸੇ ਨੂੰ ਨਾ
ਫਿਰ ਤੂੰ ਵੀ ਦਿਲੋ ਰਹਿਮ ਕੱਢਦੇ"
ੳ ਦਿਲਾ ਤੈਨੂੰ ਪੁੱਛਣਾ ਕਿਸੇ ਨਾ
ਦੁੱਖਾ ਚ ਯਾਰ ਸਭ ਨੂੰ ਨਾਲ ਦਿਸੇ ਨਾ
ਯਾਰਾ ਦੀਆ ਸੱਚੀਆ ਨੇ ਗੱਲਾ ਯਾਰਾ
ਝੂਠੇ ਕਿਸੇ ਬਣਾਏ ਕਿੱਸੇ ਨਾ
ਜਵਾਕ ਦਾ ਤੂੰ ਜਵਾਕ ਮਨਦੀਪ
ਕੋਣ ਤੈਨੂੰ ਦੁਨੀਆਦਾਰੀ ਸਿਖਾਵੇ

ਇੱਕ ਦੁਨੀਆ ਦੀ ਸਮਝ ਨਾ ਆਵੇ
ਕੋਣ ਯਾਰੀ ਕੋਣ ਦੁਸਮਣੀ ਨਿਭਾਵੇ
 
Top