ਸ਼ਾਰਜਾਹ- ਕਪਤਾਨ ਵਿਜੇ ਜੌਲ (100) ਤੇ ਸੰਜੂ ਸੈਮਸਨ (100) ਦੇ ਸ਼ਾਨਦਾਰ ਸੈਂਕੜਿਆਂ ਨਾਲ ਭਾਰਤ ਅੰਡਰ-19 ਟੀਮ ਨੇ ਪੁਰਾਣੇ ਵਿਰੋਧੀ ਪਾਕਿਸਾਤਨ ਨੂੰ ਸ਼ਨੀਵਾਰ ਨੂੰ 40 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਹੈ।
ਭਾਰਤ ਨੇ ਤੈਅ 50 ਓਵਰਾਂ ਵਿਚ 8 ਵਿਕਟਾਂ 'ਤੇ 314 ਦੌੜਾਂ ਬਣਾਉਣ ਤੋਂ ਬਾਅਦ ਪਾਕਿਸਤਾਨ ਦੀ ਚੁਣੌਤੀ ਨੂੰ 9 ਵਿਕਟਾਂ 'ਤੇ 274 ਦੌੜਾਂ 'ਤੇ ਰੋਕ ਦਿੱਤਾ।
ਭਾਰਤ ਨੇ ਇਸ ਤਰ੍ਹਾਂ ਪਾਕਿਸਤਾਨ ਤੋਂ ਗਰੁੱਪ ਸੈਸ਼ਨ ਵਿਚ ਮਿਲੀ ਦੋ ਵਿਕਟਾਂ ਦੀ ਹਾਰ ਦਾ ਬਦਲਾ ਵੀ ਲੈ ਲਿਆ ਤੇ ਖਿਤਾਬ ਵੀ ਆਪਣੇ ਨਾਂ ਕਰ ਲਿਆ। ਪਾਕਿਸਤਾਨ ਦੀ ਟੀਮ ਓਪਨਰ ਤੇ ਕਪਤਾਨ ਸ਼ੰਮੀ ਅਸਲਮ (87) ਤੇ ਕਾਮਰਾਨ ਗੁਲਾਮ (ਅਜੇਤੂ 102) ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਟੀਚੇ ਤੋਂ ਦੂਰ ਰਹਿ ਗਈ